ਸੀਵਰੇਜ਼ ਦੀਆਂ ਪਾਇਪਾਂ ਪਾਉਂਦੇ 2 ਮਜ਼ਦੂਰਾਂ ਦੀ ਹੋਈ ਮੌਤ - ਜਲੰਧਰ
🎬 Watch Now: Feature Video

ਜਲੰਧਰ ਦੀ 66 ਫੁੱਟ ਰੋਡ ਤੇ ਸਥਿਤ ਹਾਈਟਸ ਦੇ ਨਵੇਂ ਬਣ ਰਹੇ ਫਲੈਟਾਂ ਵਿੱਚ ਵੀਰਵਾਰ ਨੂੰ ਵੱਡਾ ਹਾਦਸਾ ਹੋ ਗਿਆ । ਜੇਸੀਬੀ ਨਾਲ ਸੀਵਰੇਜ ਦੀ ਪਾਈਪਾਂ ਪਾਉਂਦੇ ਸਮੇਂ ਕਈ ਮਜ਼ਦੂਰ ਮਿੱਟੀ ਵਿੱਚ ਧੱਸ ਗਏ, ਉੱਥੋਂ ਚਾਰ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਨੂੰ ਜਲੰਧਰ ਦੇ ਜੋਹਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਦੋ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਇੱਕ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।