ਤਿਉਹਾਰਾਂ ਦੀ ਰੌਣਕ 'ਚ ਸਮਾਜਿਕ ਦੂਰੀ ਭੁੱਲੇ ਚੰਡੀਗੜ੍ਹੀਏ - ਟ੍ਰੈਫ਼ਿਕ ਸਮੱਸਿਆ
🎬 Watch Now: Feature Video
ਚੰਡੀਗੜ੍ਹ: ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਕਾਫੀ ਰੌਣਕ ਵੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਵੀ ਮਾਸਕ ਪਹਿਣ ਕੇ ਬਾਹਰ ਨਿਕਲ ਰਹੇ ਹਨ ਪਰ ਲੋਕਾਂ ਦੀ ਇਕੱਠੀ ਹੁੰਦੀ ਭੀੜ ਸਮਾਜਿਕ ਦੂਰੀ ਦੀਆਂ ਧੱਜੀਆਂ ਵੀ ਉਡਾ ਰਹੀ ਹੈ। ਨਿਗਮ ਨੇ ਭਾਵੇਂ ਦੀਵਾਲੀ ਤੱਕ ਵੈਂਡਰਾਂ ਨੂੰ ਖ਼ੁਦ ਲਾਇਸੰਸ ਜਾਰੀ ਕੀਤੇ ਹਨ ਪਰ ਥਾਂ ਮੁਹਈਆ ਨਾ ਹੋਣ ਕਰਕੇ ਵੈਂਡਰਾਂ ਨੇ ਪਾਰਕਿੰਗ 'ਤੇ ਹੀ ਸਾਮਾਨ ਰੱਖ ਰਹੇ ਹਨ। ਜਿਥੇ ਪਹਿਲਾਂ ਹੀ ਟ੍ਰੈਫ਼ਿਕ ਸਮੱਸਿਆ ਸੀ ਹੁਣ ਵੈਂਡਰਾਂ ਕੋਲ ਖੜਦੇ ਲੋਕਾਂ ਕਾਰਨ ਇਹ ਵੱਡੀ ਹੋ ਗਈ ਹੈ, ਜਿਸ ਕਾਰਨ ਸੜਕ 'ਤੇ ਹੀ ਜਾਮ ਲੱਗ ਜਾਂਦਾ ਹੈ। ਹੁਣ ਵੇਖਣਾ ਹੋਵੇਗਾ ਕਿ ਨਿਗਮ ਇਸ ਸਮੱਸਿਆ ਨਾਲ ਕਿਵੇਂ ਨਿਪਟਦਾ ਹੈ।