ਸੁਲਤਾਨਪੁਰ ਲੋਧੀ ਨੂੰ ਅਪਰਾਧ ਮੁਕਤ ਬਣਾਉਣ ਲਈ ਕੱਢਿਆ ਕੈਂਡਲ ਮਾਰਚ - ਸੁਲਤਾਨਪੁਰ ਲੋਧੀ ਵਿਚ ਵੱਧ ਰਹੀਆਂ ਚੋਰੀਆਂ
🎬 Watch Now: Feature Video
ਕਪੂਰਥਲਾ: ਸੁਲਤਾਨਪੁਰ ਲੋਧੀ ਨੂੰ ਅਪਰਾਧ ਅਤੇ ਭੈਅ ਮੁਕਤ ( sultanpur lodhi crime and fear free) ਬਣਾਉਣ ਲਈ ਕੈਂਡਲ ਮਾਰਚ ਕੱਢਿਆ (candle march launched) ਗਿਆ। ਇਹ ਕੈਂਡਲ ਮਾਰਚ ਬੇਬੇ ਨਾਨਕੀ ਜੀ ਦੇ ਘਰ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਦੁਆਲੇ ਘੁੰਮਦੀ ਹੋਈ ਤਲਵੰਡੀ ਪੁੱਲ ’ਤੇ ਆ ਕੇ ਖਤਮ ਹੋਈ। ਇਸ ਕੈਂਡਲ ਮਾਰਚ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਵੱਧ ਰਹੀਆਂ ਚੋਰੀਆਂ ਦਾ ਕਾਰਨ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰ ਰਿਹਾ ਹੈ। ਜਿਸਦਾ ਚੋਰ ਪੂਰਾ ਫਾਇਦਾ ਲੈ ਰਹੇ ਹਨ। ਇਸ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਜਿਸ ਲਈ ਇਹ ਕੈਂਡਲ ਮਾਰਚ ਕੱਢਿਆ ਗਿਆ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਨ ਤੇ ਉਹ ਉਨ੍ਹਾਂ ਨੂੰ ਇਨਸਾਫ ਦਿਲਾ ਕੇ ਹਟਣਗੇ।