ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ, ਕਿਹਾ- ਜੇ ਮੈਂ ਮਰ ਗਿਆ ਤਾਂ SHO ਤੇ ਮੁਨਸ਼ੀ ਹੋਣਗੇ ਜ਼ਿੰਮੇਵਾਰ - ਆਪਣੇ ਆਪ ਨੂੰ ਖ਼ਤਮ ਕਰਨ ਦੀ ਧਮਕੀ
🎬 Watch Now: Feature Video
ਜਲੰਧਰ: ਇੱਕ ਪਾਸੇ ਜਿੱਥੇ ਚੋਣਾਂ ਦੇ ਮਾਹੌਲ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਦੀ ਡਿਊਟੀ ਹੋਰ ਸਖ਼ਤ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜਲੰਧਰ ਦੇ ਨਕੋਦਰ ਇਲਾਕੇ ਦੇ ਮਹਿਤਪੁਰ ਥਾਣੇ ਦੇ ਇੱਕ ਮੁਲਾਜ਼ਮ ਨੇ ਵੱਲੋਂ ਇੱਕ ਸੁਸਾਇਡ ਨੋਟ ਲਿਖ ਕੇ ਆਪਣੇ ਆਪ ਨੂੰ ਖ਼ਤਮ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਵਾਇਰਲ ਵੀਡੀਓ ’ਚ ਖੁਸ਼ਵੰਤ ਨਾਂ ਦਾ ਮੁਲਾਜ਼ਮ ਥਾਣੇ ਦੇ ਐਸਐਚਓ ਅਤੇ ਮੁਨਸ਼ੀ ’ਤੇ ਇਲਜ਼ਾਮ ਲਗਾ ਰਿਹਾ ਹੈ ਕਿ ਜਿੱਥੇ ਕੋਈ ਵੀ ਡਿਊਟੀ ਕਰਨਾ ਪਸੰਦ ਨਹੀਂ ਕਰਦਾ ਉੱਥੇ ਵਾਰ-ਵਾਰ ਉਸ ਦੀ ਡਿਊਟੀ ਲਗਾ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨਾਲ ਹੀ ਉਸਨੇ ਕਿਹਾ ਕਿ ਜੇਕਰ ਉਸ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਵਰਗਾ ਕੋਈ ਕਦਮ ਚੁੱਕ ਲਿਆ ਤਾਂ ਉਸ ਦੇ ਜਿੰਮੇਵਾਰ ਥਾਣੇ ਦੇ ਐਸਐਚਓ ਅਤੇ ਮੁਨਸ਼ੀ ਹੋਣਗੇ।