‘ਕੁਰਸੀ ਦੇ ਡਰ ਕਾਰਨ ਅਕਾਲੀ ਦਲ ਨੂੰ ਦਲਿਤਾਂ ਦੀ ਆਈ ਯਾਦ’ - ਸੁਖਬੀਰ ਸਿੰਘ ਬਾਦਲ
🎬 Watch Now: Feature Video
ਅੰਮ੍ਰਿਤਸਰ: ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਦਲਿਤ ਨੂੰ ਇੱਪ-ਮੁੱਖ ਮੰਤਰੀ ਬਣਾਉਣਗੇ। ਸੁਖਬੀਰ ਬਾਦਲ ਵੱਲੋਂ ਦਿੱਤੇ ਇਸ ਬਿਆਨ ਕਾਰਨ ਸਿਆਸਤ ਭਖ ਚੁੱਕੀ ਹੈ ਤੇ ਵਿਰੋਧੀ ਸੁਖਬੀਰ ਸਿੰਘ ਬਾਦਲ ’ਤੇ ਵੱਡੇ ਨਿਸ਼ਾਨੇ ਸਾਥ ਰਹੇ ਹਨ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ’ਚ ਦਲਿਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਦੇ ਬੀਜੇਪੀ ਅਤੇ ਕਦੇ ਸ਼੍ਰੋਮਣੀ ਅਕਾਲੀ ਦਲ ਦਲਿਤ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਾਉਣ ਦੇ ਬੇਤੁਕੇ ਬਿਆਨ ਦੇਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਦਲਿਤਾਂ ਦੀ ਯਾਦ ਤੱਕ ਨਹੀਂ ਆਈ ਜੋ ਹੁਣ ਅਜਿਹੇ ਬਿਆਨ ਦੇ ਰਹੇ ਹਨ।