ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਕੋਈ ਵੀ ਰਾਹਤ ਨਹੀਂ ਮਿਲੇਗੀ: ਡੀਸੀ ਰੂਪਨਗਰ - ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹੇ ਵਿੱਚ ਕੋਈ ਵੀ ਵੱਡੀ ਰਿਲੈਕਸੇਸ਼ਨ ਨਹੀਂ ਦਿਤੀ ਜਾਵੇਗੀ- ਡਿਪਟੀ ਕਮਿਸ਼ਨਰ
🎬 Watch Now: Feature Video
ਰੂਪਨਗਰ: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ 20 ਅਪ੍ਰੈਲ ਤੋਂ 3 ਮਈ ਤੱਕ ਜ਼ਿਲ੍ਹੇ ਵਿੱਚ ਕੋਈ ਵੀ ਵੱਡੀ ਰਾਹਤ ਨਹੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਜਿਹੜੀਆਂ ਵੀ ਈਸੈਂਸ਼ੀਅਲ ਗੁਡਜ਼ ਤੇ ਸੇਵਾਵਾਂ ਪਹਿਲਾਂ ਚਲਦੀਆਂ ਸਨ, ਉਹ ਪਹਿਲੇ ਵਾਲੇ ਦਿਸ਼ਾ-ਨਿਰਦੇਸ਼ਾਂ ਹੇਠ ਚਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਉਦਯੋਗਾਂ ਨੂੰ ਲੈ ਕੇ ਇੱਹ ਜ਼ਰੂਰ ਕੀਤਾ ਗਿਆ ਹੈ ਕਿ ਜਿੱਥੇ ਵੀ 10 ਤੋ ਵੱਧ ਮਜਦੂਰ ਕੰਮ ਕਰਦੇ ਸਨ, ਉਨ੍ਹਾਂ ਨੂੰ ਜਾਂ ਤਾਂ ਉਦਯੋਗਾਂ ਵਿੱਚ ਹੀ ਕੁਆਰੰਨਟਾਈਨ ਰੱਖਿਆ ਜਾਏਗਾ ਜਾਂ ਫਿਰ ਉਨ੍ਹਾਂ ਦੇ ਲਈ ਸਬੰਧਤ ਉਦਯੋਗਾਂ ਵੱਲੋਂ ਆਪਣੀ ਪ੍ਰਾਈਵੇਟ ਬੱਸ ਜਾਂ ਵਾਹਨ ਦਾ ਇੰਤਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਤਾਬਾਂ, ਏਸੀ, ਕੁਲਰ ਰਿਪੇਅਰ ਦੀ ਦੁਕਾਨਾਂ ਨੂੰ ਰਿਲੈਕਸਸੇਸ਼ਨ ਦੇਣ ਲਈ ਐਸਡੀਐਮ ਦੇ ਹੁਕਮਾਂ ਦੇ ਅਨੁਸਾਰ ਬਾਅਦ ਵਿੱਚ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ 'ਚ ਕੋਈ ਵੀ ਰਿਲੈਕਸੇਸ਼ਨ ਨਹੀਂ ਦਿੱਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਕੋਈ ਵੀ ਵੱਡੀ ਰਾਹਤ ਨਹੀਂ ਦਿੱਤੀ ਜਾ ਰਹੀ 'ਤੇ ਰਮਜ਼ਾਨ ਦੌਰਾਨ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਈ ਛੋਟ ਨਹੀਂ ਦਿੱਤੀ ਜਾ ਰਹੀ।