ਰੂਪਨਗਰ ਤੋਂ 29 ਵਿਅਕਤੀਆਂ ਨੂੰ ਬੱਸ ਰਾਹੀਂ ਯੂ. ਪੀ ਲਈ ਕੀਤਾ ਰਵਾਨਾ - ropar news
🎬 Watch Now: Feature Video
ਰੂਪਨਗਰ: ਜ਼ਿਲ੍ਹੇ ਤੋਂ ਕਰੀਬ 29 ਵਿਅਕਤੀਆਂ ਨੂੰ ਯੂ.ਪੀ. ਦੇ ਬੁਲੰਦ ਸ਼ਹਿਰ ਵਿਖੇ ਰਵਾਨਾ ਕੀਤਾ ਗਿਆ। ਜ਼ਿਲ੍ਹੇ ਵਿੱਚੋਂ ਹੁਣ ਤੱਕ 2500 ਦੇ ਕਰੀਬ ਦੂਜੇ ਰਾਜਾਂ ਦੇ ਵਿਅਕਤੀਆਂ ਨੂੰ ਬੱਸਾਂ ਤੇ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਘਰਾਂ ਵਿੱਚ ਭੇਜਿਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨਾਂ ਦੌਰਾਨ 1213 ਗੋਰਖਪੁਰ, ਆਜਮਗੜ, ਗੋਨਡਾ ਯੂ. ਪੀ, 800 ਹਰਦੋਈ ਬਰੇਲੀ, 17 ਦਰਬੰਗਾ ਬਿਹਾਰ, 45 ਯੂ.ਪੀ., 155 ਮੱਧ ਪ੍ਰਦੇਸ਼, ਗੋਨਡਾ ਤੇ 165 ਦੇ ਕਰੀਬ ਵਿਅਕਤੀਆਂ ਨੂੰ ਜੰਮੂ ਕਸ਼ਮੀਰ, ਹਿਮਾਚਲ ਤੇ ਹੋਰ ਰਾਜ਼ਾਂ ਵਿੱਚ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਭੇਜਿਆ ਗਿਆ ਸੀ।