20 ਪੇਟੀਆਂ ਨਜਾਇਜ਼ ਨਾਲ ਸ਼ੈਲਰ ਮਾਲਕ ਕਾਬੂ - 20 ਪੇਟੀਆਂ ਨਜਾਇਜ਼ ਨਾਲ ਸ਼ੈਲਰ ਮਾਲਕ ਕਾਬੂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7326419-368-7326419-1590303468015.jpg)
ਫਤਿਹਗੜ੍ਹ ਸਾਹਿਬ: ਸਥਾਨਕ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਚਲਾਈ ਮੁਹਿੰਮ ਦੇ ਤਹਿਤ ਥਾਣਾ ਅਮਲੋਹ ਦੇ ਐਸਐਚਓ ਕੁਲਵਿੰਦਰ ਸਿੰਘ ਅਤੇ ਉਸ ਦੀ ਟੀਮ ਨੇ ਸਥਾਨਕ ਇੱਕ ਸ਼ੈਲਰ 'ਤੇ ਛਾਪੇਮਾਰੀ ਕੀਤੀ। ਉੱਥੇ ਹੀ 20 ਦੇਸੀ ਸ਼ਰਾਬ ਦੀਆਂ ਪੇਟੀਆਂ ਸਮੇਤ ਸ਼ੈਲਰ ਦੇ ਮਾਲਕ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅਮਲੋਹ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਐੱਸਆਈ ਮੇਜਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਨਵਦੀਪ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਸ਼ਹਿਰ ਦੇ ਨਾਮੀਂ ਵਿਅਕਤੀ ਨੂੰ ਸਥਾਨਕ ਮਾਨਗੜ੍ਹ ਰੋਡ ਸਥਿਤ ਦੁਰਗਾ ਰਾਈਸ ਮਿਲ ਸ਼ੈਲਰ 'ਤੇ ਛਾਪੇਮਾਰੀ ਕੀਤੀ ਗਈ। ਉਥੋਂ ਪੁਲਿਸ ਨੂੰ 12 ਪੇਟੀ ਦੇਸੀ ਸ਼ਰਾਬ ਸੰਤਰਾ ਹਰਿਆਣਾ ਮਾਰਕਾ ਅਤੇ 8 ਪੇਟੀ ਸ਼ਰਾਬ ਸੰਤਰਾ ਚੰਡੀਗੜ੍ਹ ਮਾਰਕਾ ਮਿਲੀਆਂ ਹਨ। ਉੱਥੇ ਹੀ ਸ਼ੈੱਲਰ ਮਾਲਕ ਅਜੇ ਕੁਮਾਰ ਗਰਗ ਨਿਵਾਸੀ ਅਮਲੋਹ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ।