ਉਮੀਦਵਾਰ ਬੰਟੀ ਰੋਮਾਣਾ ਨੇ ਹਲਕੇ ਲਈ ਆਪਣਾ ਨਿੱਜੀ ਚੋਣ ਮਨੋਰਥ ਪੱਤਰ ਕੀਤਾ ਜਾਰੀ - Bunty Romana released her personal election manifesto
🎬 Watch Now: Feature Video
ਫ਼ਰੀਦਕੋਟ: ਪੰਜਾਬ ਵਿੱਚ ਚੋਣਾਂ ਦੇ ਲਈ ਦਿਨ ਚੋਣਵੇਂ ਹੀ ਦਿਨ ਬਾਕੀ ਰਹਿ ਗਏ ਹਨ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਆਪਣੇ ਹਲਕੇ ਦੇ ਲੋਕਾਂ ਲਈ ਆਪਣਾ ਨਿੱਜੀ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਦੀ ਹੈ ਅਤੇ ਉਹਨਾਂ ਨੂੰ ਹਲਕਾ ਫ਼ਰੀਦਕੋਟ ਤੋਂ ਜਿੱਤ ਮਿਲਦੀ ਹੈ ਤਾਂ ਉਹ ਫ਼ਰੀਦਕੋਟ ਵਿਚ ਸਭ ਤੋਂ ਪਹਿਲਾਂ ਫ਼ਰੀਦਕੋਟ ਦੀ ਬੰਦ ਪਈ ਸ਼ੂਗਰ ਮਿਲ ਚਾਲੂ ਕਰਨਗੇ, ਦੂਸਰੇ ਨੰਬਰ 'ਤੇ ਉਹ ਫ਼ਰੀਦਕੋਟ ਵਿਚ ਪਰਾਲੀ ਨਾਲ ਬਿਜਲੀ ਪੈਦਾ ਕਰਨ ਵਾਲਾ ਪਲਾਂਟ ਲਗਵਾਉਣਗੇ, ਫ਼ਰੀਦਕੋਟ ਨੂੰ ਖੇਡ ਅਤੇ ਸਿੱਖਿਆ ਹੱਬ ਵਜੋਂ ਵਿਕਸਤ ਕਰਨਗੇ।
Last Updated : Feb 3, 2023, 8:16 PM IST