ਪਠਾਨਕੋਟ ਪਹੁੰਚੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ - ਪੰਜਾਬ ਚ ਚਲ ਰਹੇ ਬਿਜਲੀ ਸੰਕਟ
🎬 Watch Now: Feature Video
ਪਠਾਨਕੋਟ: ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਵਿਧਾਨ ਸਭਾ ਹਲਕਾ ਭੋਆ ਤੋਂ ਚੁਣੇ ਗਏ ਵਿਧਾਇਕ ਲਾਲਚੰਦ ਆਮ ਆਦਮੀ ਪਾਰਟੀ ਵੱਲੋਂ ਮੰਤਰੀ ਬਣਾਏ ਜਾਣ ਤੋਂ ਬਾਅਦ ਪਠਾਨਕੋਟ ਪਹੁੰਚੇ। ਉਹ ਸਭ ਤੋਂ ਪਹਿਲਾਂ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਹੁੰਚੇ, ਜਿੱਥੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਵੱਲੋਂ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਵੀ ਕੀਤਾ ਗਿਆ। ਇਸ ਸਬੰਧੀ ਕੈਬਨਿਟ ਮੰਤਰੀ ਲਾਲਚੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਉਨ੍ਹਾਂ ਤੇ ਭਰੋਸਾ ਜਤਾਇਆ ਗਿਆ ਹੈ ਉਹ ਉਸ ’ਤੇ ਖਰੇ ਉਤਰਨਗੇ। ਪੰਜਾਬ ਚ ਚਲ ਰਹੇ ਬਿਜਲੀ ਸੰਕਟ ’ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੁਆਰਾ ਇਸ ਸਮੱਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ।
Last Updated : Feb 3, 2023, 8:20 PM IST