ਮੋਗਾ ਦੇ ਅਧਿਆਪਕ ਤੋਂ 3 ਲੁੱਟੇਰਿਆ ਨੇ ਕਾਰ ਖੋਹੀ, ਮੌਕੇ 'ਤੋਂ ਫ਼ਰਾਰ - ਸੀਸੀਟੀਵੀ ਕੈਮਰੇ
🎬 Watch Now: Feature Video

ਦਿਨ-ਦਿਹਾੜੇ ਲੁੱਟ ਵਰਗੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਹੈ। ਮੋਗਾ ਜ਼ਿਲ੍ਹੇ ਦੇ ਥਾਣਾ ਚੜਿੱਕ ਅਧੀਨ ਪੈਂਦੇ ਪਿੰਡ ਰਾਮੂਵਾਲਾ ਕਲਾਂ ਤੋਂ ਛੁੱਟੀ ਤੋਂ ਬਾਅਦ ਘਰ ਨੂੰ ਜਾ ਰਹੇ ਅਧਿਆਪਕ ਹਰਜਿੰਦਰ ਪਾਲ ਸਿੰਘ ਕੋਲੋਂ 3 ਅਣਪਛਾਤਿਆਂ ਨੇ ਗੱਡੀ ਖੋਹ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੀੜਤ ਅਧਿਆਪਕ ਰਾਮੂਵਾਲਾ ਵਿਖੇ ਪੜ੍ਹਾਉਂਦਾ ਹੈ ਅਤੇ ਬੁੱਧ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਜਦੋਂ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਜਾ ਰਿਹਾ ਸੀ, ਤਾਂ ਤਿੰਨ ਨਕਾਬਪੋਸ਼ਾਂ ਨੇ ਰਸਤੇ ਵਿੱਚ ਰੋਕ ਕੇ ਉਸ ਦੀ ਗੱਡੀ ਖੋਹ ਲਈ ਤੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਹਰਜਿੰਦਰ ਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।