ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਇਹ ਮੰਦਭਾਗਾ ਕਾਰਾ

By

Published : Nov 14, 2021, 9:25 PM IST

thumbnail
ਫ਼ਰੀਦਕੋਟ: ਫ਼ਰੀਦਕੋਟ ਦੀ ਪੁਰਾਣੀ ਦਾਣਾ ਮੰਡੀ ਜਿੱਥੇ ਨਿਰਮਾਣ ਮਜ਼ਦੂਰਾਂ ਦਾ ਸ਼ੈਡ ਬਣਿਆ ਹੋਇਆ ਹੈ ਅਤੇ ਪਿਛਲੇ 70 ਸਾਲ ਤੋਂ ਮਜ਼ਦੂਰ ਇਸ ਜਗ੍ਹਾ 'ਤੇ ਸੁਭਾ ਆ ਕੇ ਮਜ਼ਦੂਰੀ ਦਿਹਾੜੀ ਦੀ ਤਲਾਸ਼ 'ਚ ਖੜੇ ਹੁੰਦੇ ਹਨ। ਪਰ ਕੱਲ੍ਹ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮਜ਼ਦੂਰਾਂ ਦੇ ਸ਼ੈਡ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਗਿਆ। ਉਨ੍ਹਾਂ ਦੇ ਬੈਠਣ ਨੂੰ ਲਗਾਏ ਗਏ ਬੈਂਚ, ਸ਼ੈਡ 'ਚ ਲੱਗੀਆਂ ਧਾਰਮਿਕ ਫੋਟੋਆਂ, ਜਿਸ 'ਚ ਬਾਬਾ ਵਿਸ਼ਵਕਰਮਾ ਦੀ ਮੂਰਤੀ ਵੀ ਲੱਗੀ ਸੀ, ਉਨ੍ਹਾਂ ਦੀ ਵੀ ਬੇਅਦਬੀ ਕਰਦੇ ਹੋਏ ਹੇਠਾਂ ਸੁੱਟ ਦਿੱਤਾ ਗਿਆ। ਜਦ ਸਵੇਰੇ ਮਜ਼ਦੂਰ ਆਪਣੇ ਕੰਮ ਦੀ ਤਲਾਸ਼ ਲਈ ਇਸ ਜਗ੍ਹਾ ਪੁਹੰਚੇ ਤਾਂ ਉਥੋਂ ਦਾ ਹਾਲ ਦੇਖ ਕੇ ਹੈਰਾਨ ਹੋ ਗਏ।ਗੁੱਸੇ 'ਚ ਆਏ ਮਜ਼ਦੂਰਾਂ ਵੱਲੋਂ ਮੰਡੀ ਨੂੰ ਜਾਂਦੀ ਸੜਕ ਰੋਕ ਕੇ ਨਾਹਰੇਬਾਜ਼ੀ ਕੀਤੀ ਅਤੇ ਜਾਂਚ ਕਰ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ 70 ਸਾਲ ਤੋਂ ਇਸ ਜਗ੍ਹਾ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਖੜਦੇ ਹਾਂ। ਜਿਥੇ ਸਾਡੇ ਵੱਲੋਂ ਆਰਜ਼ੀ ਸ਼ੈਡ ਵੀ ਪਾਇਆ ਗਿਆ ਸੀ। ਪਰ ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਪੁਲਿਸ ਕਰੇ ਅਤੇ ਦੋਸ਼ੀਆਂ ਨੂੰ ਭਾਲ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.