ਗੁਰੂ ਨਗਰੀ 'ਚ ਬੇਖੌਫ ਲੁਟੇਰੇ, ਸ਼ਰੇਆਮ ਲੁੱਟਿਆ ਬਜ਼ੁਰਗ - Amritsar
🎬 Watch Now: Feature Video
ਅੰਮ੍ਰਿਤਸਰ: ਅੱਜ ਸਵੇਰੇ ਇੱਕ ਅਨੰਦਪੁਰ ਸਾਹਿਬ ਦੇ ਵਪਾਰੀ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਵਪਾਰੀ ਬਿੱਲਾ ਹਰ ਐਤਵਾਰ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਕੱਪੜਾ ਖ਼ਰੀਦਣ ਲਈ ਆਉਂਦਾ ਸੀ। ਤੇ ਅੱਜ ਸਵੇਰੇ ਉਹ ਅੰਮ੍ਰਿਤਸਰ ਪੁੱਜਿਆ ਤਾਂ ਭਰਾਵਾਂ ਦੇ ਢਾਬੇ ਦੇ ਕੋਲ ਗਲੀ ਵਿਚੋਂ ਲੰਘਣ ਲੱਗੇ ਦੋ ਲੁਟੇਰੇ ਆਏ, ਉਨ੍ਹਾਂ ਬਿੱਲੇ ਨੂੰ ਪਿੱਛੋਂ ਫੜ ਲਿਆ ਤੇ ਉਸ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਬਿੱਲੇ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਦੋ ਲੋਕ ਸਨ। ਉਨ੍ਹਾਂ ਦੇ ਕੋਲ ਹਥਿਆਰ ਵੀ ਨਹੀਂ ਸੀ। ਉਨ੍ਹਾਂ ਪਿੱਛੋਂ ਫੜਕੇ ਬੈਗ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਥੇ ਮੌਕੇ ਤੇ ਪੁੱਜੇ ਥਾਣਾ ਕੋਤਵਾਲੀ ਦੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਚੋਰ ਸੀਸੀਟੀਵੀ ਕੈਮਰੇ ਕੈਦ ਹੋ ਗਏ ਹਨ। ਉਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰ ਕਾਬੂ ਕਰ ਲਏ ਜਾਣਗੇ।