ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਮੋਨ ਵਰਤ ਰੱਖਣ ਦਾ ਕੀਤਾ ਗਿਆ ਐਲਾਨ - ਕਾਂਗਰਸ
🎬 Watch Now: Feature Video
ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ (Amritsar Railway Station) ਦੇ ਬਾਹਰ ਮੋਨ ਵਰਤ ਰੱਖਣ ਦਾ ਐਲਾਨ ਕੀਤਾ ਗਿਆ। ਜਿਸਦੇ ਚਲਦੇ ਅੰਮ੍ਰਿਤਸਰ ਲੋਕਲ ਕਾਂਗਰਸ ਦੀ ਲੀਡਰਸ਼ਿਪ ਤੇ ਕਾਂਗਰਸੀ ਵਰਕਰ ਰੇਲਵੇ ਸਟੇਸ਼ਨ ਤੇ ਪੁੱਜਣੇ ਸ਼ੁਰੂ ਹੋ ਗਏ। ਉਥੇ ਹੀ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੇ ਸੁਨੀਲ ਦੱਤੀ ਵੀ ਮੋਨ ਧਰਨੇ ਵਿੱਚ ਸ਼ਾਮਿਲ ਹੋਣ ਲਈ ਪੁਜੇ। ਕਾਂਗਰਸੀ ਆਗੂਆਂ ਵਲੋਂ ਕਾਲੀਆਂ ਪੱਟੀਆਂ ਬਣ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਜਿਥੋਂ ਤੱਕ ਮੰਜ਼ਿਲਾਂ ਲੈਕੇ ਜਾਣਗੀਆਂ ਕਾਂਗਰਸ ਪਾਰਟੀ ਉਥੋਂ ਤੱਕ ਚੱਲੇਗੀ। ਜਿਨ੍ਹਾਂ ਚਿਰ ਤੱਕ ਡਿਕਟੇਟਰ ਸ਼ਿਪ ਦੇ ਅੱਗੇ ਲੋਕਤੰਤਰ ਜਿੱਤਦਾ ਨਹੀਂ, ਇਹ ਅਵਾਜ਼ ਖਾਮੋਸ਼ ਨਹੀਂ ਰਹੇਗੀ। ਮਹਾਤਮਾ ਗਾਂਧੀ ਨੇ ਦੇਸ਼ ਲਈ ਮੋਨ ਵਰਤ ਰੱਖ ਕੇ ਅਹਿੰਸਾ ਤੋਂ ਅਜਾਦੀ ਲਈ ਸੀ। ਅਸੀਂ ਉਨ੍ਹਾਂ ਦੇ ਸਿਪਾਹੀ ਹਾਂ।
Last Updated : Oct 11, 2021, 5:10 PM IST