ਕੇਦਾਰਨਾਥ ਪਹੁੰਚੇ ਪੀਐੱਮ ਮੋਦੀ, ਥੋੜੀ ਦੇਰ ਵਿੱਚ ਕਰਨਗੇ ਕੇਦਾਰਨਾਥ ਬਾਬਾ ਦੀ ਵਿਸ਼ੇਸ਼ ਪੂਜਾ - Hp
🎬 Watch Now: Feature Video
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨਗੇ। ਸ਼ਨਿਚਰਵਾਰ ਸਵੇਰੇ ਪੀਐੱਮ ਮੋਦੀ ਖ਼ਾਸ ਜਹਾਜ਼ ਨਾਲ ਦੇਹਰਾਦੂਨ ਹਵਾਈ ਅੱਡੇ 'ਤੇ ਪਹੁੰਚੇ। ਇਸੇ ਦੌਰਾਨ ਸੀਐੱਮ ਤ੍ਰਿਵੇਂਦਰ ਅਤੇ ਰਾਜਪਾਲ ਨੇ ਉਨ੍ਹਾਂ ਦਾ ਸੁਆਗਤ ਕੀਤਾ। ਹਵਾਈ ਅੱਡੇ ਤੋਂ ਖ਼ਾਸ ਹੈਲੀਕਾਪਟਰ ਰਾਹੀਂ ਪੀਐੱਮ ਮੋਦੀ ਕੇਦਾਰਨਾਥ ਧਾਮ ਪਹੁੰਚ ਗਏ ਹਨ। ਪੀਐੱਮ ਦਾ ਹੈਲੀਕਾਪਟਰ ਵੀਆਈਪੀ ਹੈਲੀਪੈਡ 'ਤੇ ਉਤਰਿਆ। ਇਥੋਂ ਉਹ ਏਟੀਵੀ ਵਿੱਚ ਬੈਠ ਕੇ ਮੰਦਰ ਦੇ ਦੁਆਰ ਪਹੁੰਚ ਕੇ ਉਹ ਬਾਬਾ ਕੇਦਾਰ ਨਾਥ ਦੀ ਪੂਜਾ ਕਰਨਗੇ।