ਗੁਰਜੀਤ ਸਿੰਘ ਔਜਲਾ ਨੇ ਮਹਿੰਗਾਈ ਵਿਰੁੱਧ ਕੱਢੀ ਸਾਈਕਲ ਰੈਲੀ - ਅਟਾਰੀ ਤੋਂ ਜਲ੍ਹਿਆਂਵਾਲਾ ਬਾਗ਼ ਤੱਕ ਸਾਈਕਲ ਰੈਲੀ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ(Member of Lok Sabha) ਗੁਰਜੀਤ ਸਿੰਘ ਔਜਲਾ (Gurjeet Singh Aujla) ਨੇ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਰੋਸ ਵਜੋਂ ਅੱਜ ਸ਼ੁੱਕਰਵਾਰ ਅਟਾਰੀ ਤੋਂ ਜਲ੍ਹਿਆਂਵਾਲਾ ਬਾਗ਼ (Jallianwala Bagh) ਤੱਕ ਸਾਈਕਲ ਰੈਲੀ ਕੱਢੀ। ਸਾਈਕਲ ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਅਜਨਾਲਾ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਅੰਮ੍ਰਿਤਸਰ ਉੱਤਰੀ ਸੁਨੀਲ ਦੱਤੀ, ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਸ੍ਰੀਮਤੀ ਡਾ.ਮਮਤਾ ਦੱਤਾ, ਇੰਟਕ ਦੇ ਅਹੁਦੇਦਾਰ, ਯੂਥ ਕਾਂਗਰਸੀ ਆਗੂ ਔਜਲਾ (Youth Congress leader Aujla) ਨਾਲ ਸ਼ਾਮਲ ਹੋਏ। ਔਜਲਾ ਨੇ ਕਿਹਾ ਕਿ ਇਹ ਸਾਈਕਲ ਰੈਲੀ ਕੇਂਦਰ ਸਰਕਾਰ ਦੀਆਂ ਮਾੜੇ ਪ੍ਰਬੰਧਾਂ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ (Modi government) ਨੇ ਆਪਣੀਆਂ ਤਾਨਾਸ਼ਾਹੀ ਨੀਤੀਆਂ ਨੂੰ ਲਾਗੂ ਕਰਨ ਲਈ ਕੋਵਿਡ-19 ਵਰਗੀ ਮਹਾਂਮਾਰੀ ਦੀ ਵਰਤੋਂ ਕੀਤੀ। ਜਿਸ ਦਾ ਫਾਇਦਾ ਕੁਝ ਉਦਯੋਗਪਤੀਆਂ ਅਤੇ ਭਾਜਪਾ ਦੇ ਕੁਲੀਨ ਵਰਗ ਨੂੰ ਹੀ ਹੋਇਆ। ਉਨ੍ਹਾਂ ਕਿਹਾ ਕਿ ਮੋਦੀ ਨੇ LOC, LAC ਅਤੇ IB 'ਤੇ ਦੇਸ਼ ਨਾਲ ਧੋਖਾ ਕੀਤਾ। ਕਿਉਂਕਿ ਉਹ ਦੇਸ਼ ਦੇ ਸਮੂਹਿਕ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰ ਦੀਆਂ ਉੱਚ ਏਜੰਸੀਆਂ ਦੀ ਵਰਤੋਂ ਕਰ ਰਹੇ ਹਨ।