ਦਿੱਲੀ ਫ਼ਤਿਹ: ਗੁਰਦਾਸਪੁਰ ਪਹੁੰਚੇ ਕਿਸਾਨ ਆਗੂਆਂ ਦਾ ਭੰਗੜੇ ਪਾ ਢੋਲ ਵਜਾ ਕੀਤਾ ਸਵਾਗਤ - ਕਿਸਾਨ ਘਰ ਵਾਪਸੀ
🎬 Watch Now: Feature Video
ਗੁਰਦਾਸਪੁਰ: ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਿੱਤਣ ਤੋਂ ਬਾਅਦ ਹੁਣ ਕਿਸਾਨ ਘਰ ਵਾਪਸੀ ਕਰ ਰਹੇ ਹਨ, ਅੱਜ ਸ਼ਨੀਵਾਰ ਲੋਕਾਂ ਨੇ ਗੁਰਦਾਸਪੁਰ ਪਹੁੰਚ ਕੇ ਕਿਸਾਨ ਆਗੂਆਂ ਦਾ ਢੋਲ ਵਜਾ, ਭੰਗੜਾ ਪਾ ਕੇ, ਭਰਵਾਂ ਸਵਾਗਤ ਕੀਤਾ। ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਸਮੁੱਚੇ ਦੇਸ਼ ਦੀ ਜਿੱਤ ਹੈ ਅਤੇ ਕੇਂਦਰ ਸਰਕਾਰ ਦੀ ਹਾਰ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਹਰ ਗੱਲ ਮੰਨਣੀ ਪਈ ਹੈ, ਨਾਲ ਹੀ ਉਹਨਾਂ ਕਿਹਾ ਕਿ ਇਸ ਜਿੱਤ ਤੋਂ ਰਾਜਨੀਤੀਕ ਲੋਕ ਵੀ ਸਮਝ ਲੈਣ ਕੇ ਸੰਘਰਸ਼ ਵਿੱਚ ਕਿੰਨੀ ਤਾਕਤ ਹੁੰਦੀ ਹੈ।