ਮਲੇਰਕੋਟਲਾ: 59 ਸਾਲਾਂ ਮੈਡਮ ਸ਼ਕੂਰਾਂ ਬੇਗ਼ਮ ਦੇ ਰਹੀ ਬੈਡਮਿੰਟਨ ਕੋਚਿੰਗ, ਵੇਖੋ ਵੀਡੀਓ - National Sports Day
🎬 Watch Now: Feature Video
ਮਲੇਰਕੋਟਲਾ ਦੀ ਨਾਮਵਰ ਖਿਡਾਰਣ ਅਤੇ ਕੋਚ ਸ਼ਕੂਰਾਂ ਬੇਗ਼ਮ ਦੇ ਨਾਲ, ਜੋ ਖੁਦ ਬੈਡਮਿੰਟਨ ਦੇ ਕੋਚ ਵੀ ਹਨ ਅਤੇ ਚੰਗੇ ਖ਼ਿਡਾਰੀ ਵੀ ਹਨ। ਮੈਡਮ ਸ਼ਕੂਰਾਂ ਨੇ ਨੈਸ਼ਨਲ ਪੱਧਰ 'ਤੇ ਸੋਨ ਤਗ਼ਮਾ ਜਿੱਤਿਆ ਹੈ ਅਤੇ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਹੋਇਆ ਹੈ। ਕੋਚ ਮੈਡਮ ਸ਼ਕੂਰਾਂ ਬੇਗ਼ਮ 59 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਅੱਜ ਵੀ ਉਨ੍ਹਾਂ ਵਿੱਚ ਬੈਡਮਿੰਟਨ ਨੂੰ ਲੈ ਕੇ ਖੇਡਣ ਤੇ ਸਿਖਾਉਣ ਦਾ ਜਨੂੰਨ ਅਤੇ ਜਜ਼ਬਾ ਪੂਰੇ ਜ਼ੋਰਾਂ ਉੱਤੇ ਹੈ। ਕਿੱਤੇ ਵਜੋਂ ਮੈਡਮ ਸ਼ਕੂਰਾਂ ਸਰਕਾਰੀ ਅਧਿਆਪਕ ਹਨ ਅਤੇ ਸਵੇਰੇ ਡਿਊਟੀ ਤੋਂ ਪਹਿਲਾਂ ਅਤੇ ਡਿਊਟੀ ਤੋਂ ਬਾਅਦ ਉਹ ਮਲੇਰਕੋਟਲਾ ਦੇ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿੱਚ ਆਪਣਾ ਸਮਾਂ ਖਿਡਾਰੀਆਂ ਨੂੰ ਦਿੰਦੇ ਹਨ। ਉਹ ਸੈਂਕੜੇ ਹੀ ਖਿਡਾਰੀ ਤਿਆਰ ਕਰ ਚੁੱਕੇ ਹਨ, ਜੋ ਰਾਸ਼ਟਰੀ 'ਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਖੇਡ ਰਹੇ ਹਨ। ਦੱਸ ਦਈਏ ਕਿ ਵੱਖ-ਵੱਖ ਜ਼ਿਲ੍ਹਿਆਂ 'ਚੋਂ ਬੱਚੇ ਆ ਕੇ ਮੈਡਮ ਸ਼ਕੂਰਾਂ ਤੋਂ ਕੋਚਿੰਗ ਲੈ ਰਹੇ ਹਨ ਤੇ ਮੈਡਮ ਇਹ ਕੋਚਿੰਗ ਮੁਫ਼ਤ ਵਿੱਚ ਦੇ ਰਹੇ ਹਨ, ਬੱਚਿਆ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ।