ਸ਼ਹੀਦ ਕਿਸਾਨਾਂ ਨੂੰ ਸਮਰਪਿਤ 12ਵਾਂ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੋਕਤ ਨਾਲ ਸ਼ੁਰੂ - Martyred Farmers
🎬 Watch Now: Feature Video
ਹੁਸ਼ਿਆਰਪੁਰ: ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ(Shaheed-e-Azam S. Bhagat Singh Football Club) ਨੇ 'ਦੀ ਐਕਸ ਸਰਵਿਸਮੈਨ ਸੋਸ਼ਲ ਵੈਲਫ਼ੇਅਰ ਟਰੱਸਟ ਗੜ੍ਹਸ਼ੰਕਰ'(Ex-Serviceman Social Welfare Trust Garhshankar) ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਂਡ ਵਿਖੇ ਟੂਰਨਾਮੈਂਟ ਕਰਵਾਇਆ। 12ਵਾਂ ਫੁੱਟਬਾਲ ਟੂਰਨਾਮੈਂਟ(12th Football Tournament) ਸ਼ਾਨੋ-ਸ਼ੋਕਤ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ ਦੀਦਾਰ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਸਮੂਹ ਮੈਬਰਾਂ ਤੋਂ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। ਸ਼ਹੀਦੇ-ਏ-ਆਜਮ ਸ. ਭਗਤ ਸਿੰਘ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ 27 ਨਵੰਬਰ ਤੋਂ 1 ਦਸੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ਵਿੱਚ ਰੋਜਾਨਾ ਵੱਖ-ਵੱਖ ਟੀਮਾਂ ਦੇ ਫੁੱਟਬਾਲ ਮੈਚ ਕਰਵਾਏ ਜਾਣਗੇ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਐਥਲੀਟ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਹੈ। ਤਾਂ ਜੋ ਖਿਡਾਰੀ ਖੇਡਾਂ ਦੇ ਜ਼ਰੀਏ ਆਪਣੀ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰ ਸਕਣ। ਇਸ ਮੌਕੇ ਐਡਵੋਕੇਟ ਜਸਵੀਰ ਰਾਏ ਦੀਆਂ ਸਮਾਜ ਪ੍ਰਤੀ ਵਧੀਆ ਸੇਵਾਵਾਂ ਨੂੰ ਵੇਖਦੇ ਹੋਏ ਐਨ.ਆਰ.ਆਈ ਬਲਵੀਰ ਸਿੰਘ ਚੰਗੀਆੜਾ ਨੇ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।