ਪ੍ਰੇਮ ਸੰਬੰਧਾਂ ਦੇ ਚੱਲਦੇ ਕੁੜੀ ਮੁੰਡੇ ਨੇ ਪੀਤੀ ਜ਼ਹਿਰ, ਲੜਕੇ ਦਾ ਸੀ ਵਿਆਹ - ਅਜਨਾਲਾ ਦੇ ਪਿੰਡ ਖਾਨਵਾਲ
🎬 Watch Now: Feature Video

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਖਾਨਵਾਲ ਅੰਦਰ ਪ੍ਰੇਮ ਸੰਬੰਧਾਂ ਦੇ ਚੱਲਦੇ ਲੜਕਾ ਅਤੇ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਮੁਤਾਬਿਕ ਲੜਕੇ ਦਾ ਕੁਝ ਦਿਨਾਂ ਬਾਅਦ ਵਿਆਹ ਸੀ ਅਤੇ ਜਿਸ ਤੋਂ ਪਹਿਲਾਂ ਲੜਕਾ ਲੜਕੀ ਵੱਲੋਂ ਇਕੱਠੇ ਦਵਾਈ ਪੀ ਲਈ ਗਈ ਹੈ। ਦੱਸ ਦਈਏ ਕਿ ਲੜਕੀ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਅਤੇ ਬੀਤੀ ਦੇਰ ਰਾਤ ਦੋਨਾਂ ਵੱਲੋਂ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਗਈ। ਇਸ ਮੌਕੇ ਮ੍ਰਿਤਕ ਲੜਕੇ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦਾ ਕੁਝ ਦਿਨ ਬਾਅਦ ਵਿਆਹ ਸੀ ਅਤੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਅੱਜ ਇਹ ਭਾਣਾ ਵਾਪਰ ਗਿਆ।
Last Updated : Feb 3, 2023, 8:20 PM IST