ਡਿਪੂ ਹੋਲਡਰ ਦੇ ਘਪਲੇ ਦਾ ਪਰਦਾਫਾਸ਼, ਲੋਕਾਂ ਨੇ ਕੀਤਾ ਹੰਗਾਮਾ - ਨੀਲੇ ਕਾਰਡ ਧਾਰਕਾਂ ਨੂੰ ਮਿਲਣ ਵਾਲੀ ਕਣਕ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਇਲਾਕੇ ਦੀਪ ਸਿੰਘ ਵਾਲਾ 'ਚ ਡਿਪੂ ਹੋਲਡਰ ਵਲੋਂ ਕੀਤੇ ਜਾ ਰਹੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਡਿਪੂ ਹੋਲਡਰ ਵਲੋਂ ਨੀਲੇ ਕਾਰਡ ਧਾਰਕਾਂ ਨੂੰ ਮਿਲਣ ਵਾਲੀ ਕਣਕ 'ਚ ਮਿਲਾਵਟ ਕੀਤੀ ਜਾ ਰਹੀ ਸੀ। ਡਿਪੂ ਹੋਲਡਰ ਵਲੋਂ ਮਿੱਟੀ ਨਾਲ ਭਰੀ ਕਣਕ 'ਚ ਗਰੀਬਾਂ ਨੂੰ ਮਿਲਣ ਵਾਲੀ ਕਣਕ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਦਾ ਲੋਕਾਂ ਵਲੋਂ ਮੌਕੇ 'ਤੇ ਪਰਦਾਫਾਸ਼ ਕੀਤਾ ਗਿਆ। ਇਸ ਮੌਕੇ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਵੀ ਮੌਜੂਦ ਸੀ, ਜਿਸ ਵਲੋਂ ਘਪਲੇ 'ਚ ਡਿਪੂ ਹੋਲਡਰ ਦਾ ਸਾਥ ਦਿੱਤਾ ਜਾ ਰਿਹਾ ਸੀ। ਇਸ 'ਚ ਲੋਕਾਂ ਦੇ ਵਿਰੋਧ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਤੋਂ ਵੀ ਕੋਈ ਜਵਾਬ ਨਾ ਦੇ ਹੋਇਆ।
Last Updated : Feb 3, 2023, 8:21 PM IST