ਸਰਨਾ ਭਰਾਵਾਂ ਦੀ ਭਾਜਪਾ ਨਾਲ ਮਿਲੀਭੁਗਤ: ਸਿਰਸਾ - ਸਰਨਾ ਭਰਾ ਸੱਤਾ ਲਈ ਭਾਜਪਾ ਨਾਲ ਰਲੇ
🎬 Watch Now: Feature Video

ਨਵੀਂ ਦਿੱਲੀ: ਗੁਰਦੁਆਰਾ ਚੋਣਾਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਆਪਣੀ ਜਿੱਤ ਦਾ ਦਾਅਵਾ ਕੀਤਾ। ਦਫ਼ਤਰ ਦੇ ਉਦਘਾਟਨ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ 'ਤੇ ਜੰਮ ਕੇ ਹਮਲਾ ਕੀਤਾ। ਉਨ੍ਹਾਂ ਹਰਵਿੰਦਰ ਸਿੰਘ ਸਰਨਾ ਦੀ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਇੱਕ ਤਸਵੀਰ ਜਾਰੀ ਕਰਦਿਆਂ ਕਿਹਾ ਕਿ ਸਰਨਾ ਭਰਾ ਸੱਤਾ ਲਈ ਭਾਜਪਾ ਨਾਲ ਰਲੇ ਹੋਏ ਹਨ ਅਤੇ ਕੌਮ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਚੁਨੌਤੀ ਨਹੀਂ ਹੈ ਅਤੇ ਜਦੋਂ ਨੀਅਤ ਸਾਫ਼ ਹੈ ਤਾਂ ਗੁਰੂ ਦਾ ਆਸ਼ੀਰਵਾਦ ਨਾਲ ਹੈ ਤਾਂ ਦੋ ਸਾਲ ਬੇਮਿਸਾਲ ਰਹੇ ਹਨ ਅਤੇ ਅੱਗੇ ਵੀ ਕਮਾਲ ਕਰਨਗੇ।