ਰੇਤ ਐਨੀਮੇਸ਼ਨ ਰਾਹੀਂ ਮਾਂ ਦਿਹਾੜੇ ਤੇ ਖ਼ਾਸ.. - ਰੇਤ ਕਲਾਕਾਰ ਸਤਿਅ ਮਹਾਰਾਣਾ
🎬 Watch Now: Feature Video
ਉੜੀਸਾ/ ਬੇਰਹਮਪੁਰ: ਮਈ ਮਹੀਨੇ ਦਾ ਦੂਜਾ ਐਤਵਾਰ ਦੁਨੀਆ ਭਰ 'ਚ ਮਾਂ ਨੂੰ ਸਮਰਪਿਤ ਹੁੰਦਾ ਹੈ ਜਿਸ ਨੂੰ ਅਸੀਂ ਕੌਮਾਂਤਰੀ ਮਾਂ ਦਿਹਾੜਾ ਕਹਿੰਦੇ ਹਾਂ। ਇਸ ਸਾਲ ਅਸੀਂ 10 ਮਈ ਦਾ ਦਿਨ ਕੌਮੀ ਮਾਂ ਦਿਵਸ ਦੇ ਰੂਪ 'ਚ ਮਨਾ ਰਹੇ ਹਾਂ। ਮਾਂ ਇੱਕ ਅਜਿਹਾ ਅਹਿਸਾਸ ਹੈ ਜਿਸ ਦਾ ਨਿੱਘ ਹਰ ਕੋਈ ਉਮਰ ਭਰ ਮਾਨਣਾ ਚਾਹੁੰਦਾ ਹੈ। ਇਸ ਖ਼ਾਸ ਦਿਹਾੜੇ 'ਤੇ ਉੜੀਸਾ ਦੇ ਬੇਰਹਮਪੁਰ ਦੇ ਰੇਤ ਕਲਾਕਾਰ ਸਤਿਅ ਮਹਾਰਾਣਾ ਨੇ ਮਾਂ ਦਿਹਾੜੇ 'ਤੇ ਆਪਣੀ ਕਲਾਕਾਰੀ ਰਾਹੀਂ ਸੁਨੇਹਾ ਦਿੱਤਾ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਮਾਂ ਇੱਕ ਪਰਿਵਾਰ, ਘਰ ਅਤੇ ਸਮਾਜ ਦੀ ਸਿਰਜਣਾ ਲਈ ਮਾਂ ਦੇ ਯੋਗਦਾਨ ਨੂੰ ਕੋਈ ਨਹੀਂ ਭੁੱਲ ਸਕਦਾ। ਦੇਸ਼ ਅਤੇ ਦੁਨੀਆ ਭਰ ਦੇ ਕਲਾਕਾਰਾਂ ਵੱਲੋਂ ਆਪਣੇ ਗੀਤਾਂ, ਕਵਿਤਾਵਾਂ ਅਤੇ ਲਿਖਤਾਂ 'ਚ ਮਾਂ ਦੇ ਹੱਕਾਂ, ਉਸ ਦਾ ਅਹਿਸਾਸ ਅਤੇ ਉਸ ਦੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ ਗਈਆਂ ਹਨ। ਇੱਕ ਮਾਂ ਹੀ ਹੁੰਦੀ ਹੈ ਜੋ ਉਮਰ ਭਰ ਸਾਡਾ ਸਾਥ ਦਿੰਦੀ ਹੈ ਇਸ ਲਈ ਕਿਹਾ ਵੀ ਗਿਆ ਹੈ 'ਮਾਵਾਂ ਠੰਡੀਆਂ ਛਾਵਾਂ।"
Last Updated : May 10, 2020, 12:20 PM IST