ਕਿਸਾਨਾਂ ਦੀ ਸੰਸਦ 'ਚ ਸ਼ਾਮਲ ਹੋਣ ਪੁੱਜੇ ਰਾਹੁਲ ਗਾਂਧੀ - ਖੇਤੀ ਕਾਨੂੰਨਾਂ ਦਾ ਵਿਰੋਧ
🎬 Watch Now: Feature Video
ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਕਿਸਾਨਾਂ ਦੀ ਸੰਸਦ 'ਚ ਸ਼ਾਮਲ ਹੋਣ ਪੁੱਜੇ । ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਕਈ ਕਾਂਗਰਸੀ ਆਗੂ ਮੌਜੂਦ ਹਨ। ਰਾਹੁਲ ਗਾਂਧੀ ਤੋਂ ਇਲਾਵਾ ਇਥੇ ਤਮਾਮ ਵਿਰੋਧੀ ਦਲਾਂ ਦੇ ਆਗੂ ਵੀ ਜੰਤਰ ਮੰਤਰ ਪੁੱਜੇ। ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਕੀਤੀ ਜਾ ਰਹੀ ਹੈ। ਅੱਜ ਇਥੇ ਵਿਰੋਧੀਆਂ ਦੇ ਮੋਰਚਾਬੰਦੀ ਵੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਕਈ ਸਿਆਸੀ ਆਗੂਆਂ ਨੇ ਹੱਥਾਂ 'ਚ ਤੱਖਤੀਆਂ ਫੜ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।