PM ਮੋਦੀ ਨੇ 100 ਕਰੋੜਵਾਂ ਟੀਕਾ ਲਗਵਾਉਣ ਵਾਲੇ ਵਿਅਕਤੀ ਨਾਲ ਕੀਤੀ ਮੁਲਾਕਾਤ - Corona epidemic
🎬 Watch Now: Feature Video
ਨਵੀਂ ਦਿੱਲੀ: ਭਾਰਤ ਨੇ ਕੋਰੋਨਾ ਮਹਾਮਾਰੀ (Corona epidemic) ਦੇ ਖਿਲਾਫ ਲੜਾਈ ਵਿਚ ਨਵਾਂ ਮੁਕਾਮ ਹਾਸਿਲ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ 100 ਕਰੋੜ ਟੀਕੇ ਦੀ ਖੁਰਾਕ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ। ਕੋਵਿਡ ਦੇ ਖਿਲਾਫ ਇਹ ਉਪਲਬੱਧੀ 9 ਮਹੀਨੇ ਵਿਚ ਮਿਲੀ। 100 ਕਰੋੜ ਟੀਕੇ (100 crore vaccines) ਦੀ ਖੁਰਾਕ ਦਾ ਅੰਕੜਾ ਪਾਰ ਕਰਨ 'ਤੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਕੇਂਦਰ ਸਰਕਾਰ ਕਈ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਇਸ ਦੌਰਾਨ 100 ਕਰੋੜਵਾਂ ਟੀਕਾਂ ਇੱਕ ਦਿਵਿਆਂਗ ਵਿਅਕਤੀ ਨੂੰ ਲੱਗਿਆ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ।