29 ਨੂੰ ਟਰੈਕਟਰ ਰੈਲੀ: ਟਰੈਕਟਰਾਂ ਨਾਲ ਵੱਡੀ ਗਿਣਤੀ ’ਚ ਧਾਂਸਾ ਬਾਰਡਰ ’ਤੇ ਕਿਸਾਨ ਅਤੇ ਮਹਿਲਾਵਾਂ ਦਾ ਇੱਕਠ - ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ
🎬 Watch Now: Feature Video
ਨਵੀਂ ਦਿੱਲੀ: 29 ਨਵੰਬਰ ਨੂੰ ਹੋਣ ਵਾਲੀ ਟਰੈਕਟਰ ਰੈਲੀ (farmer march to Parliament on 29 nov) ਨੂੰ ਲੈ ਕੇ ਬਾਰਡਰਾਂ ’ਤੇ ਟਰੈਕਟਰ ਪਹੁੰਚਣੇ ਸ਼ੁਰੂ ਹੋ ਗਏ ਹਨ। ਹਰਿਆਣਾ (Haryana) ਦੇ ਝੱਜਰ ਨੂੰ ਜੋੜਣ ਵਾਲੇ ਧਾਂਸਾ ਬਾਰਡਰ ’ਤੇ ਵੱਡੀ ਗਿਣਤੀ ’ਚ ਕਿਸਾਨ ਅਤੇ ਮਹਿਲਾਵਾਂ ਪਹੁੰਚ ਰਹੀਆਂ ਹਨ। ਇਸਦੇ ਨਾਲ ਹੀ 29 ਨਵੰਬਰ ਨੂੰ ਹੋਣ ਵਾਲੀ ਕਿਸਾਨ ਮੋਰਚੇ ਦੁਆਰਾ ਕੀਤੀ ਜਾਣ ਵਾਲੀ ਟਰੈਕਟਰ ਰੈਲੀ (Tractor Rally) ਨੂੰ ਲੈ ਕੇ ਵੀ ਕਿਸਾਨ ਵੱਡੀ ਗਿਣਤੀ ਇੱਥੇ ਪਹੁੰਚ ਰਹੇ ਹਨ। ਕਿਸਾਨ ਮੋਰਚੇ ਦੇ ਦਿੱਲੀ ਸੂਬਾ ਪ੍ਰਧਾਨ ਵਿਰੇਂਦਰ ਡਾਗਰ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਚ ਕਿਸਾਨ ਟਰੈਕਟਰ ਲੈ ਕੇ ਬਾਰਡਰ ’ਤੇ ਪਹੁੰਚ ਰਹੇ ਹਨ। ਪਰ ਅੱਗੇ ਜਿਸ ਤਰ੍ਹਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਐਲਾਨ ਹੋਵੇਗਾ ਉਸੀ ਦੇ ਆਧਾਰ ’ਤੇ ਹੀ ਉਹ ਦਿੱਲੀ ਬਾਰਡਰ ਵੱਲ ਨੂੰ ਜਾਣਗੇ।