ਨਵੀਂ ਮੁੰਬਈ : ਮੁੰਬਈ ਪੁਲਿਸ ਨੇ ਖਾਰਘਰ ਝਰਨੇ 'ਤੇ ਫਸੇ 117 ਲੋਕਾਂ ਨੂੰ ਕੀਤਾ ਰੈਸਕਿਊ - 117 ਲੋਕਾਂ ਨੂੰ ਕੀਤਾ ਰੈਸਕਿਊ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12504924-thumbnail-3x2-mumbai.jpg)
ਨਵੀਂ ਮੁੰਬਈ : ਖਾਰਘਰ 'ਚ ਪਾਂਡਵਕਾਡਾ ਝਰਨੇ ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਇੱਕ ਖ਼ਤਰਨਾਕ ਝਰਨਾ ਐਲਾਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਮੌਨਸੂਨ ਦੇ ਸੀਜ਼ਨ ਦੀ ਸ਼ੁਰੂਆਤ ਇਸ ਨਾਲ ਸਬੰਧਤ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਕੁੱਝ ਲੋਕ ਐਤਵਾਰ ਨੂੰ ਇਸ ਝਰਨੇ 'ਤੇ ਗਏ ਸਨ। ਜਦੋਂ ਅਚਾਨਕ ਮੀਂਹ ਪੈਣ ਲੱਗਾ, ਤਾਂ ਉਹ ਲੋਕ ਉਥੇ ਫਸ ਗਏ। ਉਨ੍ਹਾਂ ਨੂੰ ਬਚਾਉਣ ਲਈ ਨਵੀਂ ਮੁੰਬਈ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਨਵੀਂ ਮੁੰਬਈ ਪੁਲਿਸ ਨੇ ਲਗਭਗ 117 ਲੋਕਾਂ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਰਾਹੀਂ ਬਚਾਅ ਅਭਿਆਨ ਚਲਾਇਆ ਹੈ। ਉਨ੍ਹਾਂ ਸਾਰਿਆਂ ਨੂੰ ਰੈਸਕਿਊ ਟੀਮ ਨੇ ਬਚਾ ਲਿਆ ਹੈ।