ਹੜ੍ਹ ਵਿਚਾਲੇ ਪੁਲਿਸ ਵਾਲੇ ਨੇ ਬਚਾਈ ਦੋ ਬੱਚਿਆਂ ਦੀ ਜਾਨ
🎬 Watch Now: Feature Video
ਗੁਜਰਾਤ ਵਿੱਚ ਹੜ੍ਹ ਨਾਲ ਕਾਫ਼ੀ ਲੋਕ ਪ੍ਰਭਾਵਤ ਹੋਏ ਹਨ। ਹੜ੍ਹ ਨਾਲ ਪ੍ਰਭਾਵਤ ਲੋਕਾਂ ਨੂੰ ਸਰਕਾਰ ਵੱਲੋਂ ਲਗਾਤਾਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੌਰਾਨ ਵੱਖ-ਵੱਖ ਤਰੀਕੇ ਨਾਲ ਕੀਤੀ ਜਾ ਰਹੀ ਮਦਦ ਵਿੱਚ ਐਨਡੀਆਰਐਫ ਦੀ ਟੀਮ, ਸੁਰੱਖਿਆ ਬਲ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਹੋਰ ਵੀ ਕਈ ਲੋਕ ਆਪਣੀ ਬਹਾਦਰੀ ਦਿਖਾ ਰਹੇ ਹਨ। ਇਸੇ ਕੜੀ 'ਚ ਗੁਜਰਾਤ ਪੁਲਿਸ ਦੇ ਪ੍ਰਿਥਵੀ ਰਾਜ ਜਡੇਜਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਜਡੇਜਾ ਦੋ ਮਾਸੂਮ ਬੱਚਿਆਂ ਨੂੰ ਆਪਣੇ ਮੋਢੇ 'ਤੇ ਬਿਠਾ ਕੇ ਡੂੰਘੇ ਪਾਣੀ ਵਿੱਚ ਲਗਾਤਾਰ 1.5 ਕਿਲੋਮੀਟਰ ਤੱਕ ਚਲਦੇ ਰਹੇ। ਇਹ ਵੀਡੀਓ ਮੋਰਬੀ ਜ਼ਿਲ੍ਹੇ ਦੇ ਕਲਯਾਣਪੁਰ ਪਿੰਡ ਦੀ ਹੈ। ਦੱਸਣਯੋਗ ਹੈ ਕਿ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਡੇਜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਲੋਕਾਂ ਵੱਲੋਂ ਜਡੇਜਾ ਦੇ ਇਸ ਬਹਾਦਰੀ ਭਰੇ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।