ਪੰਜਾਬ ’ਚ ਅਕਾਲੀ-ਬਸਪਾ ਦੀ ਬਣੇਗੀ ਅਗਲੀ ਸਰਕਾਰ: ਮਾਇਆਵਤੀ - 2022 ਪੰਜਾਬ ਵਿਧਾਨ ਸਭਾ ਚੋਣਾਂ
🎬 Watch Now: Feature Video
ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ (Bahujan Samaj Party ) ਦੀ ਮੁਖੀ ਮਾਇਆਵਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ 100ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੇ ਲਈ ਸੰਘਰਸ਼ ਕਰਦੀ ਰਹੀ ਹੈ। ਮਾਇਆਵਤੀ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਅਗਲੇ ਸਾਲ ਪੰਜਾਬ ਚ ਹੋਣ ਵਾਲੀਆਂ ਚੋਣਾਂ ਚ ਇੱਥੇ ਬੀਐਸਪੀ-ਅਕਾਲੀ ਦਲ (alliance of Shiromani Akali Dal and Bahujan Samaj Party) ਦੇ ਗਠਜੋੜ ਨੂੰ ਪੂਰਾ ਬਹੁਮਤ ਮਿਲੇ ਅਤੇ ਸਾਡੀ ਸਰਕਾਰ ਬਣੇ।