ਮੀਡੀਆ ਕਰਮੀਆਂ ਲਈ ਵਿਗਿਆਨ ਭਵਨ ਬਾਹਰ ਲੰਗਰ - Langar outside Vigyan Bhawan
🎬 Watch Now: Feature Video
ਨਵੀਂ ਦਿੱਲੀ: ਕਿਸਾਨਾਂ ਦੀ ਬੈਠਕ ਕੇਂਦਰ ਨਾਲ ਚੱਲ ਰਹੀ ਹੈ ਤੇ ਇਸ ਦੌਰਾਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸਾਨਾਂ ਲਈ ਲੰਗਰ ਪ੍ਰਬੰਧ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ ਕਿ ਮੀਡੀਆ ਵਾਲੇ ਬਾਹਰ ਭੁੱਖੇ ਰਹਿੰਦੇ ਸਾਨੂੰ ਚੰਗਾ ਨਹੀਂ ਲੱਗਦਾ, ਇਸ ਲਈ ਇਹ ਲੰਗਰ ਬਾਹਰ ਮੀਡੀਆ ਕਰਮੀਆਂ ਲਈ ਭੇਜਿਆ ਹੈ। ਜ਼ਿਕਰਯੋਗ ਹੈ ਕਿ ਬੈਠਕ ਅਜੇ ਵੀ ਚੱਲ਼ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਮੀਟਿੰਗ ਤੋਂ ਉੱਠ ਕੇ ਚੱਲ਼ੇ ਸੀ ਪਰ ਸਰਕਾਰੀ ਨੁੰਮਾਇੰਦਿਆਂ ਨੇ ਉਨ੍ਹਾਂ ਨੂੰ ਸਮਝਾਇਆ ਤੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ।ਕਿਸਾਨ ਆਪਣੀ ਮੰਗ 'ਬਿੱਲ਼ ਵਾਪਿਸ ਲੋ' 'ਤੇ ਅਟਲ ਹਨ।