ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾ ਕੀਤਾ ਰੈਸਕਿਓ - ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
🎬 Watch Now: Feature Video
ਗਵਾਲੀਅਰ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੋਰਤਮ ਮਿਸ਼ਰਾ ਦੇ ਰੈਸਕਿਓ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਐਨਡੀਆਰਐਫ ਦੀ ਟੀਮ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਗਏ ਸੀ। ਉਨ੍ਹਾਂ ਜਦੋਂ ਉਥੇ ਕਿਸੇ ਪਰਿਵਾਰ ਨੂੰ ਹੜ੍ਹ 'ਚ ਫਸਿਆ ਦੇਖਿਆ ਤਾਂ ਉਨ੍ਹਾਂ ਕੋਲ ਘਰ ਦੀ ਛੱਤ 'ਤੇ ਚਲੇ ਗਏ। ਐਨਡੀਆਰਐਫ ਵਲੋਂ ਪਰਿਵਾਰਕ ਮੈਂਬਰਾਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਕਿਸ਼ਤੀ ਖ਼ਰਾਬ ਹੋਣ ਕਾਰਨ ਗ੍ਰਹਿ ਮੰਤਰੀ ਉਥੇ ਫਸ ਗਏ। ਜਿਸ ਦੇ ਚੱਲਦਿਆਂ ਬਚਾਅ ਕਾਰਜ ਟੀਮ ਵਲੋਂ ਉਨ੍ਹਾਂ ਨੂੰ ਰੈਸਕਿਓ ਕਰ ਏਅਰ ਲਿਫਟ ਕਰ ਬਾਹਰ ਕੱਢਿਆ ਗਿਆ।