ਹਰਸ਼ਿਲ-ਛਿਤਕੂਲ ਦੇ ਲਖਮਾ ਪਾਸ ’ਤੇ ਲਾਪਤਾ 7 ਲੋਕਾਂ ਦੀ ਮੌਤ, ਤਿੰਨ ਲਾਸ਼ਾਂ ਲਿਆਈਆਂ ਗਈਆਂ ਹਰਸ਼ਿਲ - ਉਤਰਾਖੰਡ
🎬 Watch Now: Feature Video
ਉਤਰਾਖੰਡ: ਹਰਸ਼ਿਲ-ਛਿਤਕੂਲ ਦੇ ਲਖਮਾ ਪਾਸ 'ਤੇ ਲਾਪਤਾ ਹੋਏ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਇਸ ਵਿੱਚੋਂ 3 ਲਾਸ਼ਾਂ ਨੂੰ ਏਅਰ ਫੋਰਸ ਦੇ ਹੈਲੀਕਾਪਟਰ ਰਾਹੀਂ ਹਰਸ਼ਿਲ ਲਿਆਂਦਾ ਗਿਆ ਹੈ। ਇਸ ਟੀਮ ਵਿੱਚ, ਕੋਲਕਾਤਾ ਦੇ ਸੱਤ, ਦਿੱਲੀ ਦੇ ਇੱਕ ਸੈਲਾਨੀ ਅਤੇ ਉੱਤਰਕਾਸ਼ੀ ਦੇ ਤਿੰਨ ਰਸੋਈਏ, 14 ਅਕਤੂਬਰ ਨੂੰ ਹਰਸ਼ਿਲ-ਚਿਤਕੁਲ ਵਿੱਚ ਲਖਮਾ ਪਾਸ ਲਈ ਰਵਾਨਾ ਹੋਏ ਸੀ। ਹਰਸ਼ਿਲ ਦੀ ਬਿਹਾਰ ਰੈਜੀਮੈਂਟ ਆਰਮੀ ਸਮੇਤ ਐਸਡੀਆਰਐਫ ਲਗਾਤਾਰ ਏਅਰ ਫੋਰਸ ਦੇ ਹੈਲੀਕਾਪਟਰਾਂ ਤੋਂ ਬਚਾਅ ਕਾਰਜ ਚਲਾ ਰਹੀ ਹੈ। ਲਾਸ਼ਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਤੱਕ 3 ਲਾਸ਼ਾਂ ਹਰਸ਼ਿਲ ਲਿਆਂਦੀਆਂ ਗਈਆਂ ਹਨ। ਹੋਰ ਲਾਸ਼ਾਂ ਨੂੰ ਵੀ ਲਿਆਉਣ ਦੇ ਯਤਨ ਜਾਰੀ ਹਨ। ਇਸ ਦੇ ਨਾਲ ਹੀ ਲਾਪਤਾ ਲੋਕਾਂ ਦੀ ਭਾਲ ਵੀ ਜਾਰੀ ਹੈ।