ਫ਼ਜ਼ਿਲਕਾ: ਦੌਲਤਪੁਰਾ ਰਜਵਾਹਾ ਟੁੱਟਣ ਨਾਲ 300 ਏਕੜ ਫ਼ਸਲ ਬਰਬਾਦ - crops
🎬 Watch Now: Feature Video
ਫ਼ਜ਼ਿਲਕਾ: ਅਬੋਹਰ ਦੇ ਪਿੰਡ ਦੇ ਗਿਦੜਾ ਵਾਲੀ 'ਚੋ ਲੰਘਦੀ ਦੌਲਤਪੁਰਾ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਤੇ ਕਪਾਹ ਦੀ ਫਸਲ ਖ਼ਰਾਬ ਹੋ ਗਈ ਹੈ। ਨਹਿਰ ਟੁੱਟਣ ਨਾਲ ਆਸਪਾਸ ਦੇ ਪਿੰਡ ਦੀਵਾਨ ਖੇੜਾ, ਗਿਦੜਾ ਵਾਲੀ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ 'ਤੇ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਨਹਿਰ ਟੁੱਟਣ ਦੇ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੇ ਦੱਸਿਆ ਕਿ 2 ਦਿਨ ਪਹਿਲਾਂ ਆਏ ਹਨ੍ਹੇਰੀ ਤੂਫਾਨ ਦੇ ਕਾਰਨ ਨਹਿਰ ਵਿੱਚ ਦਰਖ਼ਤ ਡਿੱਗਣ ਦੇ ਕਾਰਨ ਨਹਿਰ ਬੰਦ ਹੋ ਗਈ। ਜਿਸ ਦੇ ਨਾਲ ਨਹਿਰ ਕਾਫ਼ੀ ਜਗ੍ਹਾ ਤੋਂ ਟੁੱਟ ਗਈ। ਇਸ ਦੇ ਨਾਲ ਉਨ੍ਹਾਂ ਦੀ 300 ਏਕੜ ਤੋਂ ਜ਼ਿਆਦਾ ਨਰਮੇ ਤੇ ਕਪਾਹ ਦੀ ਫ਼ਸਲ ਖ਼ਰਾਬ ਹੋਈ ਹੈ।