ਤਮਿਲਨਾਡੂ ਵਿੱਚ 300 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਿਆ ਢਾਈ ਸਾਲਾ ਬੱਚਾ - 300 ਫੁੱਟ ਗਹਿਰੇ ਬੋਰਵੈਲ ਵਿੱਚ ਡਿੱਗਿਆ ਬੱਚਾ
🎬 Watch Now: Feature Video
ਤਾਮਿਲਨਾਡੂ ਵਿੱਚ ਅੱਜ ਸ਼ਾਮ, ਇੱਕ ਢਾਈ ਸਾਲਾ ਬੱਚਾ ਸੁਜਿਤ ਵਿਲਸਨ ਉਸ ਸਮੇਂ ਬੋਰਵੈਲ ਵਿੱਚ ਡਿੱਗ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਸੁਜੀਤ ਵਿਲਸਨ ਬ੍ਰਿਟੋ ਅਰੋਕਾਦਾਸ ਦਾ ਬੇਟਾ ਹੈ ਅਤੇ ਪਰਿਵਾਰ ਮਨਾਪਰਾਈ ਨੇੜੇ ਨਦੁਕੱਟੂਪਤੀ ਵਿੱਚ ਰਹਿੰਦਾ ਹੈ। ਬੱਚੇ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਬੱਚਾ 30 ਫੁੱਟ ਡੂੰਘੇ ਤੱਕ ਫਸਿਆ ਹੋਇਆ ਹੈ। ਬੱਚੇ ਦੀ ਸਿਹਤ ਚੰਗੀ ਹੈ ਪਰ ਉਹ ਡਰ ਕਾਰਨ ਰੋ ਰਿਹਾ ਹੈ। ਤ੍ਰਿਚੀ ਦੇ ਜ਼ਿਲ੍ਹਾ ਕੁਲੈਕਟਰ ਸਿਵਰਾਸੂ ਮੌਕੇ ਉੱਤੇ ਪਹੁੰਚ ਰਹੇ ਹਨ।