ਲੁੱਟਾਂ-ਖੋਹਾ ਕਰਨ ਵਾਲੇ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
🎬 Watch Now: Feature Video
ਬਠਿੰਡਾ: ਪੁਲਿਸ ਵੱਲੋਂ ਗੰਨ ਪੁਆਇੰਟ 'ਤੇ ਲੁੱਟ-ਖੋਹ (Loot at Gun Point) ਕਰਨ ਵਾਲੇ ਗਿਰੋਹ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ (Police) ਨੇ ਮੁਲਜ਼ਮਾਂ ਤੋਂ 4 ਲੱਖ 40 ਹਜ਼ਾਰ ਰੁਪਏ ਦੀ ਨਕਦੀ ਸਮੇਤ ਤਿੰਨ ਪਿਸਤੌਲ 12 ਬੋਰ, ਇੱਕ 32 ਬੋਰ, ਇੱਕ ਰਾਈਫਲ ਬਰਾਮਦ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ ਨੇ ਦੱਸਿਆ ਕਿ ਸੀ.ਆਈ.ਏ ਟੀਮ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇਨ੍ਹਾਂ ਦੋਸ਼ੀਆਂ ਨੂੰ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ (Dan Singh Wala of Bathinda village) ਵਿਖੇ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਰਿਮਾਂਡ ਦੌਰਾਨ ਪੁਲਿਸ (Police) ਨੂੰ ਮੁਲਜ਼ਮਾਂ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦਾ ਹੈ।
Last Updated : Feb 3, 2023, 8:21 PM IST