ਭਾਖੜਾ ਨਹਿਰ ਕੋਲ ਬਣੇ ਗੋਤਾਖੋਰਾਂ ਦੇ ਟੈਂਟ ’ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ - ਨਾਭਾ ਰੋਡ ’ਤੇ ਗੋਤਾਖੋਰਾਂ ਦੇ ਟੈਂਟ
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਭਾਖੜਾ ਨਹਿਰ ਨੇੜੇ ਬਣੇ ਗੋਤਾਖੋਰ ਦੇ ਟੈਂਟ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਾਭਾ ਰੋਡ ’ਤੇ ਗੋਤਾਖੋਰਾਂ ਦੇ ਟੈਂਟ ਬਣੇ ਹੋਏ ਜਿਸ ਚ ਉਨ੍ਹਾਂ ਦਾ ਕਾਫੀ ਸਮਾਨ ਪਿਆ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਇਸ ਮਾਮਲੇ ਸਬੰਧੀ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਕਿਹਾ ਕਿ ਇਹ ਤੀਜ਼ੀ ਵਾਰ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾਈ ਹੈ। ਅੱਗ ਦੇ ਕਾਰਨ ਉਨ੍ਹਾਂ ਦਾ ਟੈਂਟ ਅੰਦਰ ਪਿਆ ਸਾਰਾ ਸਾਮਾਨ ਸੜ ਗਿਆ ਹੈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਈ ਗਈ ਹੈ। ਉਨ੍ਹਾਂ ਨੇ ਪਟਿਆਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਵੀ ਇਸ ਦਾ ਦੋਸ਼ੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
Last Updated : Feb 3, 2023, 8:21 PM IST