ਭਾਰਤ ਸਰਕਾਰ ਨੇ ਅਫਗਾਨਿਸਤਾਨ ਨੂੰ ਭੇਜੇ ਅਨਾਜ ਨਾਲ ਭਰੇ 50 ਟਰੱਕ - ਅਨਾਜ ਨਾਲ ਭਰੇ 50 ਟਰੱਕ
🎬 Watch Now: Feature Video
ਅੰਮ੍ਰਿਤਸਰ: ਅੱਜ ਭਾਰਤ ਵੱਲੋਂ ਪਾਕਿਸਤਾਨ ਦੇ ਰਸਤੇ ਤੋਂ ਅਫਗਾਨਿਸਤਾਨ ਨੂੰ 50,000 ਮੀਟ੍ਰਿਕ ਟਨ ਕਣਕ ਭੇਜੀ ਗਈ। ਇਸਦੀ ਰਵਾਨਗੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਵੱਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ। ਇਸ ਦੌਰਾਨ ਵਿਦੇਸ਼ ਸਕੱਤਰ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਨਾਲ ਭਾਰਤ ਦੇ ਇਤਿਹਾਸਕ ਸਬੰਧ ਹਨ। ਇਨ੍ਹਾਂ ਸਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ 50,000 ਟਨ ਕਣਕ ਦੇ ਰੂਪ ਵਿਚ ਮਾਨਵੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਅਫਗਾਨ ਰਾਜਦੂਤ ਨੇ ਕਿਹਾ ਕਿ ਭਾਰਤ ਸਾਡਾ ਭਰਾ ਭਰਾ ਹੋਣ ਦੇ ਨਾਅਤੇ ਸਾਡੀ ਮਦਦ ਕਰ ਰਿਹਾ ਹੈ। ਕਿਉਕਿ ਉੱਥੇ 20 ਮਿਲੀਅਨ ਲੋਕਾਂ ਨੂੰ ਭੋਜਨ ਦੀ ਲੋੜ ਹੈ।
Last Updated : Feb 3, 2023, 8:17 PM IST