ਹੋਲੇ ਮਹੱਲੇ 'ਤੇ ਗਿਆ ਇਕਲੌਤਾ ਪੁੱਤ ਲਾਸ਼ ਬਣ ਪਰਤਿਆ ਘਰ, ਪਰਿਵਾਰ 'ਚ ਸੋਗ ਦੀ ਲਹਿਰ
🎬 Watch Now: Feature Video
ਤਰਨਤਾਰਨ:ਪਿੰਡ ਚੀਮਾਂ ਖੁਰਦ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ। ਜਦੋਂ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਗਏ ਨੌਜਵਾਨ ਜਗਦੀਪ ਸਿੰਘ ਸਪੁੱਤਰ ਅਮਰੀਕ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਗਦੀਪ ਸਿੰਘ ਦੇ ਨਾਲ ਮੌਜੂਦ ਨੌਜਵਾਨ ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 15 ਨੌਜਵਾਨ ਪਿੰਡ ਤੋਂ 15 ਮਾਰਚ ਦਿਨ ਮੰਗਲਵਾਰ ਦੇ ਅਨੰਦਪੁਰ ਸਾਹਿਬ ਗਏ ਹੋਏ ਸਨ। ਬੀਤੀ ਰਾਤ ਵਾਪਿਸ ਮੁੜ ਰਹੇ ਸਨ। ਉਨਾਂ ਕਿਹਾ ਕਿ ਜਗਦੀਪ ਟਰੈਕਟਰ ਦੇ ਮਗਰਾਟ ਤੇ ਬੈਠਾ ਹੋਇਆ ਸੀ। ਅਚਾਨਕ ਫਤਿਆਬਾਦ ਵਾਲੇ ਪੁਲ ਤੇ ਟਰੈਕਟਰ ਇੱਕ ਖੱਡੇ ਵਿੱਚ ਵੱਜਾ ਤੇ ਜਗਦੀਪ ਹੇਠਾ ਡਿੱਗ ਗਿਆ। ਜਿਸ ਤੋਂ ਬਾਅਦ ਉਹ ਕਾਫੀ ਜਖਮੀਂ ਹੋ ਗਿਆ। ਗੁਰਦੇਵ ਸਿੰਘ ਨੇ ਕਿਹਾ ਕਿ ਜਗਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਤਹਾਨੂੰ ਦੱਸ ਦੇਈਏ ਕੇ ਜਗਦੀਪ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।ਅਮਰਕੋਟ ਵਿੱਚ ਖ਼ਾਲਸਾ ਫੋਟੋ ਸਟੇਟ ਤੇ ਕੰਮ ਕਰਦਾ ਸੀ।
Last Updated : Feb 3, 2023, 8:20 PM IST