ਕਾਰ ਦੀ ਲਪੇਟ ਵਿੱਚ ਆਉਣ ਨਾਲ 4 ਵਿਦਿਆਰਥਣਾਂ ਜ਼ਖਮੀ , ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ - ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ
🎬 Watch Now: Feature Video
ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਪੁਰਸ਼ੋਤਮ ਥਾਣਾ ਖੇਤਰ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਚਾਰ ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ। ਸਾਈਕਲ 'ਉੱਤੇ ਜਾ ਰਹੀਆਂ ਚਾਰ ਵਿਦਿਆਰਥਣਾਂ ਨੂੰ ਇਕ ਤੇਜ਼ ਰਫਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਰੀਆਂ ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ। ਸਥਾਨਕ ਲੋਕਾਂ ਨੇ ਤੁਰੰਤ ਬੱਚੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਪੁਰਸ਼ੋਤਮ ਪੁਲਿਸ ਨੇ ਮੌਕੇ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਹਾਦਸੇ ਦੀ ਫੁਟੇਜ ਸਾਹਮਣੇ ਆਈ। ਇਸ ਫੁਟੇਜ ਦੇ ਆਧਾਰ ਉੱਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਿੱਛੇ ਤੋਂ ਇਕ ਕਾਰ ਤੇਜ਼ ਰਫਤਾਰ ਨਾਲ ਆਉਂਦੀ ਹੈ ਅਤੇ ਸੜਕ ਕਿਨਾਰੇ ਸਾਈਕਲ ਉੱਤੇ ਜਾ ਰਹੀਆਂ ਲੜਕੀਆਂ ਨੂੰ ਦਰੜਦੀ ਹੈ। ਇਸ ਤੋਂ ਬਾਅਦ ਕਾਰ ਸਾਹਮਣੇ ਵਾਲੀ ਦੁਕਾਨ ਨਾਲ ਟਕਰਾ ਜਾਂਦੀ ਹੈ ਅਤੇ ਵਾਪਸ ਸੜਕ ਉੱਤੇ ਜਾ ਕੇ ਰੁਕ ਜਾਂਦੀ ਹੈ।
Last Updated : Feb 3, 2023, 8:33 PM IST