ਚੰਡੀਗੜ੍ਹ: 2015 ਵਿੱਚ ਰਿਲੀਜ਼ ਹੋਈ ਦਿਲਜੀਤ ਦੁਸਾਂਝ, ਨੀਰੂ ਬਾਜਵਾ ਅਤੇ ਮੈਂਡੀ ਤੱਖਰ ਦੀ ਫਿਲਮ 'ਸਰਦਾਰ ਜੀ' ਨੂੰ ਹੁਣ ਤੁਸੀਂ ਦੁਬਾਰਾ ਸਿਨੇਮਾਘਰਾਂ ਵਿੱਚ ਦੇਖ ਸਕਦੇ ਹੋ, ਜੀ ਹਾਂ...ਹਾਲ ਹੀ ਵਿੱਚ ਫਿਲਮ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਇਸ ਫਿਲਮ ਬਾਰੇ ਪੋਸਟ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਇਹ ਫਿਲਮ ਦੁਬਾਰਾ ਸਿਨੇਮਾਘਰਾਂ ਵਿੱਚ ਆਉਣ ਜਾ ਰਹੀ ਹੈ। ਹਾਲਾਂਕਿ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ, ਇਸ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਹੈ।
ਲਗਭਗ 10 ਸਾਲ ਬਾਅਦ ਦੁਬਾਰਾ ਵੱਡੇ ਪਰਦੇ ਉਤੇ ਆਉਣ ਨੂੰ ਤਿਆਰ ਇਸ ਫਿਲਮ ਦੀ ਵੰਨਗੀ ਕਾਮੇਡੀ ਹੈ, ਫਿਲਮ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਦੁਆਰਾ ਕੀਤਾ ਗਿਆ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ 'ਸਰਦਾਰ ਜੀ' ਪੰਜਾਬੀ ਸਿਨੇਮਾ ਦੀਆਂ ਸਭ ਤੋਂ ਪਹਿਲੀਆਂ ਫੈਂਟਸੀ ਫਿਲਮਾਂ ਵਿੱਚੋਂ ਇੱਕ ਹੈ।
ਇਸ ਦੌਰਾਨ ਜੇਕਰ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਜੱਗੀ ਨਾਂਅ ਦੇ ਵਿਅਕਤੀ ਦਾ ਕਿਰਦਾਰ ਨਿਭਾਉਂਦਾ ਹੈ, ਜੋ ਕਿ ਭੂਤਾਂ ਦਾ ਸ਼ਿਕਾਰੀ ਕਰਦਾ ਹੈ, ਫਿਰ ਅਚਾਨਕ ਉਸ ਨੂੰ ਇੱਕ ਭੂਤ (ਨੀਰੂ ਬਾਜਵਾ) ਨੂੰ ਭਜਾਉਣ ਦਾ ਕੰਮ ਮਿਲਦਾ ਹੈ, ਜੋ ਇੱਕ ਮਹਿਲ ਉਤੇ ਕਬਜ਼ਾ ਕਰਕੇ ਬੈਠੀ ਹੁੰਦੀ ਹੈ, ਹੱਸਣ ਵਾਲੀਆਂ ਸਥਿਤੀਆਂ ਉਸ ਸਮੇਂ ਪੈਦਾ ਹੁੰਦੀਆਂ ਹਨ, ਜਦੋਂ ਦੁਸਾਂਝ ਨੂੰ ਇਸ ਭੂਤ ਨਾਲ ਪਿਆਰ ਹੋ ਜਾਂਦਾ ਹੈ। ਇਹ ਫਿਲਮ ਉਸ ਸਮੇਂ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਬਣੀ ਸੀ।
ਇਸ ਦੇ ਨਾਲ ਇੱਥੇ ਦੱਸਣਯੋਗ ਇਹ ਵੀ ਗੱਲ ਹੈ ਕਿ ਤੇਲਗੂ ਫਿਲਮ ਨਿਰਮਾਤਾ ਵਾਸੂ ਮੰਥੇਨਾ ਨੇ ਇਸ ਪੰਜਾਬੀ ਫਿਲਮ ਦਾ ਰੀਮੇਕ ਤੇਲਗੂ ਵਿੱਚ ਕਰਨ ਲਈ ਅਧਿਕਾਰ ਖਰੀਦੇ ਹੋਏ ਹਨ। ਇਸ ਫਿਲਮ ਲਈ ਮੈਂਡੀ ਤੱਖਰ ਨੂੰ ਸਰਬੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਵਿੱਚ ਮਿਲ ਚੁੱਕਿਆ ਹੈ। ਇਸ ਫਿਲਮ ਦਾ ਸਭ ਤੋਂ ਮਸ਼ਹੂਰ ਡਾਇਲਾਗ 'ਬੂ ਮੈਂ ਡਰ ਗਈ' ਅੱਜ ਵੀ ਲੋਕਾਂ ਦੀ ਜ਼ੁਬਾਨ ਉਤੇ ਹੈ।
ਇਹ ਵੀ ਪੜ੍ਹੋ: