ਬਿਜਲੀ ਦਾ ਬਿੱਲ ਨਾ ਭਰਨ ਵਾਲੇ ਲੋਕਾਂ ਦੇ ਪਾਵਰਕਾਮ ਨੇ ਕੱਟੇ ਕੁਨੈਕਸ਼ਨ - Bathinda news in punjabi
🎬 Watch Now: Feature Video
ਬਠਿੰਡਾ ਪਾਵਰਕਾਮ ਨੇ ਹੁਣ ਬਿਜਲੀ ਦਾ ਬਿੱਲ ਨਾ ਭਰਨ ਵਾਲਿਆਂ ਖਿਲ਼ਾਫ ਆਪਣਾ ਪਲਾਸ ਚਲਾਉਣਾ ਸ਼ੁਰੂ ਕਰ ਦਿੱਤਾ Disconnection of electricity bill defaulters in Bathinda ਹੈ। ਸਬ ਡਵੀਜਨ ਤਲਵੰਡੀ ਸਾਬੋ ਵਿਖੇ ਪਾਵਰਕਾਮ ਵੱਲੋ ਬਿੱਲ ਨਾ ਭਰਨ ਵਾਲੇ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਵਿਸ਼ੇਸ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਹੁਣ ਤੱਕ ਬਹੁਤ ਸਾਰੇ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਲੱਖਾਂ ਰੁਪਏ ਦੀ ਰਿਕਵਰੀ ਵੀ ਕੀਤੀ ਜਾ ਚੁੱਕੀ ਹੈ। ਵਿਭਾਗ ਵੱਲੋ 25 ਹਜ਼ਾਰ ਤੋਂ ਵੱਧ ਦੇ ਬਿੱਲ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਜਦੋਂ ਕਿ ਲੱਖ ਤੋਂ ਵੱਧ ਵਾਲੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ। ਅਧਿਕਾਰੀ ਮੁਤਾਬਕ ਬਹੁਤੇ ਲੋਕ ਬਿੱਲ ਮਾਫ ਹੋਣ ਦੀ ਉਮੀਦ ਵਿੱਚ ਹੀ ਬਿੱਲ ਨਹੀ ਭਰ ਰਹੇ। ਉਹਨਾਂ ਦੱਸਿਆ ਕਿ ਜਦੋਂ ਤੱਕ ਡਿਫਾਲਟਰ ਲੋਕਾਂ ਵੱਲੋ ਬਿੱਲ ਨਹੀ ਭਰੇ ਜਾਂਦੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
Last Updated : Feb 3, 2023, 8:38 PM IST