15 ਅਪ੍ਰੈਲ ਨੂੰ ਧੀ ਦਾ ਵਿਆਹ... ਬਜ਼ੁਰਗ ਦਾਦੀ ਦੀ ਇਹ ਦਰਦਭਰੀ ਪੁਕਾਰ ਸੁਣ ਅੱਖਾਂ ’ਚੋਂ ਨਿੱਕਲਣੇ ਹੱਝੂ
🎬 Watch Now: Feature Video
ਤਰਨਤਾਰਨ: ਜਦੋਂ ਗ਼ਰੀਬੀ ਦੀ ਮਾਰ ਘਰਾਂ ਵਿੱਚ ਪੈਂਦੀ ਹੈ ਇਹ ਗ਼ਰੀਬੀ ਨਾ ਤਾਂ ਬੰਦੇ ਨੂੰ ਜਿਉਣ ਜੋਗਾ ਛੱਡਦੀ ਹੈ ਅਤੇ ਨਾ ਹੀ ਮਰਨ ਜੋਗਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਦਾ ਜਿੱਥੇ ਇੱਕ ਬਜ਼ੁਰਗ ਮਹਿਲਾ ਸੁਰਿੰਦਰ ਕੌਰ ਨੇ ਆਪਣੇ ਘਰ ਦੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਪਹਿਲਾਂ ਤਾਂ ਉਸ ਦਾ ਜਵਾਨ ਪੁੱਤ ਆਪਣੀ ਧੀ ਨੂੰ ਉਸ ਦੀ ਝੋਲੀ ਪਾ ਕੇ ਇਸ ਦੁਨੀਆ ਤੋਂ ਤੁਰ ਗਿਆ ਅਤੇ ਮਗਰੋਂ ਹੀ ਇਸ ਧੀ ਦੀ ਮਾਂ ਵੀ ਇਸ ਨੂੰ ਛੱਡ ਕੇ ਚਲੀ ਗਈ ਜਿਸ ਨੂੰ ਉਸ ਨੇ ਰਾਤ ਦਿਨ ਲੋਕਾਂ ਦੇ ਘਰਾਂ ਵਿੱਚ ਦਿਹਾੜੀਆਂ ਕਰਕੇ ਬਹੁਤ ਮੁਸ਼ਕਿਲ ਨਾ ਪਾਲਣ ਪੋਸ਼ਣ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਸ ਦੀ ਜਵਾਨ ਪੋਤਰੀ ਦਾ ਪੰਦਰਾਂ ਤਰੀਕ ਨੂੰ ਵਿਆਹ ਹੈ ਜਿਸ ਦੀ ਬਰਾਤ ਘਰ ਵਿੱਚ ਆਉਣੀ ਹੈ ਪਰ ਘਰ ਵਿੱਚ ਨਾ ਰੋਟੀ ਨਾ ਪੈਸਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਘਰ ਵਿੱਚ ਲੈਟਰਿੰਗ ਬਾਥਰੂਮ ਤੱਕ ਦਾ ਵੀ ਪ੍ਰਬੰਧ ਨਹੀਂ ਹੈ ਜਿਸ ਕਰਕੇ ਉਹ ਅੰਦਰੋਂ-ਅੰਦਰੀ ਘੁੱਟ ਘੁੱਟ ਕੇ ਜੀਣ ਲਈ ਮਜ਼ਬੂਰ ਹਨ। ਬਜ਼ੁਰਗ ਔਰਤ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾਈ ਹੈ ਕਿ ਧੀ ਦਾ ਕੰਨਿਆ ਦਾਨ ਕਰਨਾ ਸਭ ਨੂੰ ਵੱਡਾ ਕੰਮ ਹੁੰਦਾ ਹੈ ਇਸ ਵਿਚ ਉਹਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਆਪਣੀ ਇਸ ਜਵਾਨ ਧੀ ਦਾ ਪੰਦਰਾਂ ਤਰੀਕ ਨੂੰ ਵਿਆਹ ਕਰਕੇ ਉਸ ਨੂੰ ਆਪਣੇ ਘਰ ਘੱਲ ਸਕੇ ਜੇ ਕੋਈ ਸਮਾਜ ਸੇਵੀ ਇਸ ਜਵਾਨ ਧੀ ਦੇ ਵਿਆਹ ਵਿੱਚ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਪਰਿਵਾਰ ਦਾ ਮੋਬਾਇਲ ਨੰਬਰ 84273-29550 ਹੈ।
Last Updated : Feb 3, 2023, 8:20 PM IST