ਹੈਦਰਾਬਾਦ: ਵਿਅਸਤ ਜੀਵਨਸ਼ੈਲੀ ਕਰਕੇ ਬਹੁਤ ਸਾਰੇ ਲੋਕ ਚੰਗੀ ਤਰ੍ਹਾਂ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਦੇ, ਜਿਸ ਕਰਕੇ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਨੀਂਦ ਪੂਰੀ ਨਾ ਲੈਣ ਨਾਲ ਸਿਰਫ਼ ਸਿਹਤ ਹੀ ਨਹੀਂ, ਸਗੋ ਸੁੰਦਰਤਾ ਵੀ ਖਰਾਬ ਹੁੰਦੀ ਹੈ। ਇਸ ਲਈ ਤੁਹਾਨੂੰ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ।
ਪੂਰੀ ਨੀਂਦ ਨਾ ਲੈਣ ਦੇ ਨੁਕਸਾਨ:
ਚਮੜੀ ਖਰਾਬ ਦਿਖਾਈ ਦਿੰਦੀ: ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ, ਤਾਂ ਚਮੜੀ ਖੁਸ਼ਕ ਨਜ਼ਰ ਆ ਸਕਦੀ ਹੈ। ਇਸਦੇ ਨਾਲ ਹੀ ਸਰੀਰ 'ਚ pH ਪੱਧਰ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਚਮੜੀ ਖਰਾਬ ਦਿਖਾਈ ਦਿੰਦੀ ਹੈ। ਇਸ ਕਾਰਨ ਛੋਟੀ ਉਮਰ ਦੇ ਲੋਕ ਵੀ ਵੱਡੇ ਨਜ਼ਰ ਆਉਂਦੇ ਹਨ। ਲੰਬੇ ਸਮੇਂ ਤੱਕ ਨੀਂਦ ਨਾ ਆਉਣ ਨਾਲ ਚਿਹਰੇ 'ਤੇ ਫਿਣਸੀਆਂ ਹੋ ਸਕਦੀਆਂ ਹਨ। ਇਸਦੇ ਨਾਲ ਹੀ ਚਮੜੀ 'ਤੇ ਝੁਰੜੀਆਂ ਵੀ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਡਾਰਕ ਸਰਕਲ: ਡਾਰਕ ਸਰਕਲ ਇੱਕ ਅਜਿਹੀ ਸਮੱਸਿਆ ਹੈ, ਜੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਜੇਕਰ ਤੁਹਾਨੂੰ ਪੂਰੀ ਰਾਤ ਨੀਂਦ ਨਹੀਂ ਆਉਂਦੀ, ਤਾਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜਦੋਂ ਅਸੀਂ ਨਹੀਂ ਸੌਂਦੇ, ਤਾਂ ਸਰੀਰ ਦੇ ਸਾਰੇ ਖਰਾਬ ਸੈੱਲ ਦੁਬਾਰਾ ਪੈਦਾ ਹੁੰਦੇ ਹਨ। ਇਸ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈ ਜਾਂਦੇ ਹਨ।
ਅੱਖਾਂ ਦੇ ਹੇਠਾਂ ਸੋਜ: ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨੀਂਦ ਵਿੱਚ ਅਣਗਹਿਲੀ ਕੀਤੀ ਜਾਵੇ, ਤਾਂ ਅੱਖਾਂ ਦੇ ਹੇਠਾਂ ਸੋਜ ਆ ਜਾਂਦੀ ਹੈ। ਇਸ ਨਾਲ ਚਿਹਰੇ ਦੀ ਖੂਬਸੂਰਤੀ ਖਰਾਬ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅਜਿਹੇ ਲੱਛਣਾਂ ਵਾਲੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਨੀਂਦ ਪੂਰੀ ਕਰੋ। ਅਜਿਹੇ ਲੱਛਣ ਨਜ਼ਰ ਆਉਣ 'ਤੇ ਤੁਹਾਨੂੰ ਆਪਣੀ ਨੀਂਦ ਵੱਲ ਧਿਆਨ ਦੇਣਾ ਚਾਹੀਦਾ ਹੈ।
ਵਾਲਾਂ ਦੀ ਸਮੱਸਿਆ: ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਚੰਗੀ ਨੀਂਦ ਨਹੀਂ ਲੈਂਦੇ, ਤਾਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ-ਨਾਲ ਤੁਹਾਡੇ ਵਾਲ ਵੀ ਬੇਜਾਨ ਦਿਖਾਈ ਦੇਣਗੇ। ਨੀਂਦ ਪੂਰੀ ਨਾ ਲੈਣ ਕਾਰਨ ਵਾਲਾਂ ਦੇ ਝੜਨ ਵਰਗੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।