ਹੈਦਰਾਬਾਦ: ਰਾਤ ਨੂੰ ਭਾਰੀ ਭੋਜਨ ਖਾਣ ਕਰਕੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ, ਪੇਟ 'ਚ ਭਾਰੀਪਨ, ਗੈਸ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੁਝ ਬਦਲਾਅ ਕਰ ਸਕਦੇ ਹੋ। ਇਸ ਲਈ ਭੋਜਨ ਖਾਣ ਤੋਂ ਬਾਅਦ ਕਸਰਤ ਕਰੋ।
ਰਾਤ ਦਾ ਭੋਜਨ ਖਾਣ ਤੋਂ ਬਾਅਦ ਕਰੋ ਇਹ ਆਸਾਨ:
ਸੈਰ ਕਰਨਾ: ਰਾਤ ਦੇ ਸਮੇਂ ਭੋਜਨ ਖਾਣ ਤੋਂ ਬਾਅਦ 10-15 ਮਿੰਟ ਸੈਰ ਕਰੋ। ਇਸ ਨਾਲ ਭੋਜਨ ਨੂੰ ਪਚਾਉਣ 'ਚ ਮਦਦ ਮਿਲਦੀ ਹੈ। ਸੈਰ ਕਰਨ ਨਾਲ ਪੇਟ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ, ਜਿਸ ਨਾਲ ਭੋਜਨ ਨੂੰ ਪਚਾਉਣ 'ਚ ਆਸਾਨੀ ਹੁੰਦੀ ਹੈ ਅਤੇ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ। ਸੈਰ ਕਰਦੇ ਸਮੇਂ ਗਹਿਰੇ ਸਾਹ ਲੈਣ ਨਾਲ ਪੇਟ 'ਚ ਆਕਸੀਜਨ ਪਹੁੰਚਦੀ ਹੈ, ਜੋ ਪਾਚਨ ਕਿਰੀਆਂ ਲਈ ਜ਼ਰੂਰੀ ਹੈ। ਸੈਰ ਕਰਨ ਨਾਲ ਗੈਸ ਅਤੇ ਕਬਜ਼ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਵਜਰਾਸਨ: ਭੋਜਨ ਖਾਣ ਤੋਂ ਬਾਅਦ ਵਜਰਾਸਨ 'ਚ ਬੈਠੋ। ਇਸ ਨਾਲ ਪੇਟ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਪਾਚਨ 'ਚ ਸੁਧਾਰ ਹੁੰਦਾ ਹੈ। ਵਜਰਾਸਨ ਨਾਲ ਪੇਟ ਦੇ ਅੰਦਰ ਦਬਾਅ ਪੈਂਦਾ ਹੈ ਅਤੇ ਪਾਚਨ ਕਿਰੀਆਂ ਨੂੰ ਤੇਜ਼ ਕਰਨ ਚ ਮਦਦ ਮਿਲਦੀ ਹੈ। ਇਸ ਆਸਾਨ ਨਾਲ ਅੰਤੜੀਆਂ ਨੂੰ ਆਰਾਮ ਮਿਲਦਾ ਹੈ ਅਤੇ ਕਬਜ਼ ਦੀ ਸਮੱਸਿਆਂ ਦੂਰ ਹੁੰਦੀ ਹੈ।
ਪਦਮਾਸਨ: ਪਦਮਾਸਨ ਕਰਨ ਨਾਲ ਪੇਟ 'ਤੇ ਦਬਾਅ ਪੈਂਦਾ ਹੈ। ਇਸ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ। ਪਦਮਾਸਨ ਨਾਲ ਪੇਟ 'ਚ ਖੂਨ ਦਾ ਸੰਚਾਰ ਵਧਦਾ ਹੈ। ਇਸ ਨਾਲ ਗੈਸ, ਬਲੋਟਿੰਗ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
- Ice Facial: ਜਾਣੋ ਕੀ ਹੈ ਆਈਸ ਫੇਸ਼ੀਅਲ ਅਤੇ ਇਸਨੂੰ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਮਿਲਣਗੇ ਅਣਗਿਣਤ ਫਾਇਦੇ
- Relationship Tips: ਆਪਣੇ ਸਾਥੀ ਦੇ ਘਰਵਾਲਿਆਂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹੋ, ਤਾਂ ਇਨ੍ਹਾਂ 3 ਗੱਲਾਂ ਦਾ ਜ਼ਰੂਰ ਰੱਖੋ ਧਿਆਨ
- Tips For Diabetes: ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀਆਂ ਨੇ ਇਹ 4 ਡ੍ਰਿੰਕਸ, ਅੱਜ ਤੋਂ ਹੀ ਬਣਾ ਲਓ ਇਨ੍ਹਾਂ ਤੋਂ ਦੂਰੀ
ਪਵਨਮੁਕਤਾਸਨ: ਪਵਨਮੁਕਤਾਸਨ ਨਾਲ ਪਾਚਨ ਕਿਰੀਆ ਨੂੰ ਤੇਜ਼ ਕਰਨ 'ਚ ਮਦਦ ਮਿਲਦੀ ਹੈ। ਇਸ ਆਸਾਨ ਨਾਲ ਅੰਤੜੀਆਂ ਅਤੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਤੁਸੀਂ ਕਈ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।