ਹੈਦਰਾਬਾਦ: ਹਰ ਸਾਲ 17 ਅਕਤੂਬਰ ਨੂੰ ਵਿਸ਼ਵ ਟਰਾਮਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਦੁਰਘਟਨਾਵਾਂ ਅਤੇ ਸੱਟਾਂ ਕਾਰਨ ਹੋਣ ਵਾਲੀ ਮੌਤ ਦੀ ਵਧਦੀ ਦਰ ਨੂੰ ਰੋਕਣਾ ਹੈ। ਟਰਾਮਾ ਇੱਕ ਅਜਿਹੀ ਦਰਦਨਾਕ ਘਟਨਾ ਹੁੰਦੀ ਹੈ, ਜੋ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਨੁਕਸਾਨ ਪਹੁੰਚਾਉਦੀ ਹੈ। ਕੋਈ ਹਾਦਸਾ, ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸ ਦੀ ਮੌਤ, ਤਲਾਕ, ਕੋਈ ਬਿਮਾਰੀ ਅਤੇ ਘਰੇਲੂ ਹਿੰਸਾ ਇਸ ਸਮੱਸਿਆਂ ਦੇ ਕਾਰਨ ਹੋ ਸਕਦੇ ਹਨ।
ਟਰਾਮਾ ਕੀ ਹੈ?: ਟਰਾਮਾ ਇੱਕ ਅਜਿਹੀ ਦਰਦਨਾਕ ਘਟਨਾ ਹੁੰਦੀ ਹੈ, ਜੋ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਨੁਕਸਾਨ ਪਹੁੰਚਾਉਦੀ ਹੈ। ਇਸਦਾ ਅਸਰ ਵਿਅਕਤੀ ਦੇ ਜੀਵਨ 'ਤੇ ਘਟ ਸਮੇਂ ਲਈ ਵੀ ਹੋ ਸਕਦਾ ਹੈ ਅਤੇ ਜ਼ਿਆਦਾ ਸਮੇਂ ਲਈ ਵੀ ਹੋ ਸਕਦਾ ਹੈ। ਇਸ ਸਮੱਸਿਆਂ ਦੇ ਚਲਦਿਆਂ ਵਿਅਕਤੀ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ 'ਚ ਵੀ ਮੁਸ਼ਕਿਲ ਆਉਦੀ ਹੈ।
ਕਦੋ ਮਨਾਇਆ ਜਾਂਦਾ ਹੈ ਵਿਸ਼ਵ ਟਰਾਮਾ ਦਿਵਸ?: ਵਿਸ਼ਵ ਟਰਾਮਾ ਦਿਵਸ ਹਰ ਸਾਲ 17 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸਨੂੰ ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਦੀ ਮਾਹਾਮਾਰੀ ਵੀ ਕਿਹਾ ਜਾਂਦਾ ਹੈ। ਅੱਜ ਦੇ ਸਮੇਂ 'ਚ ਹਾਦਸੇ, ਸੱਟਾਂ ਅਤੇ ਮਾਨਸਿਕ ਬਿਮਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। WHO ਦਾ ਕਹਿਣਾ ਹੈ ਕਿ ਟਰਾਮਾ ਵਿਸ਼ਵ ਭਰ 'ਚ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਜੇਕਰ ਲੋਕਾਂ ਨੂੰ ਇਸ ਮੁਸ਼ਕਿਲ ਸਥਿਤੀ ਤੋਂ ਛੁਟਕਾਰਾ ਪਾਉਣ ਦੇ ਤਰੀਕਿਆਂ ਦਾ ਪਤਾ ਲੱਗ ਜਾਵੇ, ਤਾਂ ਕਾਫੀ ਹੱਦ ਤੱਕ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
ਟਰਾਮਾ ਦੀਆਂ ਕਿਸਮਾਂ: ਟਰਾਮਾ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਕੁਝ ਕਿਸਮਾਂ ਹੇਠ ਲਿਖੇ ਅਨੁਸਾਰ ਹਨ:
Acute ਟਰਾਮਾ: ਇਸ ਤਰ੍ਹਾਂ ਦਾ ਟਰਾਮਾ ਕਿਸੇ ਤਣਾਅ ਜਾਂ ਖਤਰਨਾਕ ਹਾਦਸੇ ਕਰਕੇ ਹੁੰਦਾ ਹੈ।
Chronic ਟਰਾਮਾ: ਤਣਾਅ ਵਾਲੇ ਹਾਦਸਿਆਂ ਦੇ ਵਾਰ-ਵਾਰ ਜਾਂ ਲੰਬੇ ਸਮੇਂ ਤੱਕ ਹੋਣ ਕਰਕੇ Chronic ਟਰਾਮਾ ਹੁੰਦਾ ਹੈ। ਇਨ੍ਹਾਂ 'ਚ ਬਾਲ ਸ਼ੋਸ਼ਣ, ਧੱਕੇਸ਼ਾਹੀ ਅਤੇ ਘਰੇਲੂ ਹਿੰਸਾ ਸ਼ਾਮਲ ਹੈ।
Complex ਟਰਾਮਾ: ਇਕੱਠਿਆਂ ਹੀ ਕਈ ਤਣਾਅ ਅਤੇ ਖਤਰਨਾਕ ਹਾਦਸਿਆਂ ਕਾਰਨ Complex ਟਰਾਮਾ ਹੁੰਦਾ ਹੈ।
ਟਰਾਮਾ ਦੇ ਲੱਛਣ: ਟਰਾਮਾ ਦੇ ਲੱਛਣ ਮਾਮੂਲੀ ਤੋਂ ਗੰਭੀਰ ਹੋ ਸਕਦੇ ਹਨ। ਇਨ੍ਹਾਂ ਲੱਛਣਾਂ 'ਚ ਸਚਾਈ ਨੂੰ ਨਾ ਅਪਣਾਉਣਾ, ਗੁੱਸਾ ਆਉਣਾ, ਡਰ ਲੱਗਣਾ, ਹਰ ਸਮੇਂ ਉਦਾਸ ਰਹਿਣਾ, ਬਿਨ੍ਹਾਂ ਕਿਸੇ ਗੱਲ ਤੋਂ ਸ਼ਰਮ ਆਉਣਾ, ਚਿੰਤਾ ਕਰਨਾ, ਤਣਾਅ ਦੀ ਸਮੱਸਿਆਂ, ਕਿਸੇ ਕੰਮ 'ਚ ਮਨ ਨਾ ਲੱਗਣਾ, ਸਿਰਦਰਦ ਹੋਣਾ, ਪਾਚਨ ਤੰਤਰ ਨਾਲ ਜੁੜੇ ਲੱਛਣ, ਥਕਾਵਟ, ਦਿਲ ਦੀ ਧੜਕਣ ਦਾ ਤੇਜ਼ ਹੋਣਾ ਅਤੇ ਪਸੀਨਾ ਆਉਣਾ ਆਦਿ ਸ਼ਾਮਲ ਹੈ।
ਟਰਾਮਾ ਦੀ ਸਮੱਸਿਆਂ ਦੇ ਕਾਰਨ: ਟਰਾਮਾ ਦੀ ਸਮੱਸਿਆਂ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ:
- ਕਿਸੇ ਦੁਆਰਾ ਧਮਕੀ ਮਿਲਣਾ।
- ਕਿਸੇ ਦੁਆਰਾ ਪਰੇਸ਼ਾਨ ਕਰਨਾ।
- ਸਰੀਰਕ, ਮਾਨਸਿਕ ਅਤੇ ਜਿਨਸੀ ਸ਼ੋਸ਼ਣ।
- ਜਿਨਸੀ ਹਮਲਾ।
- ਟ੍ਰੈਫਿਕ 'ਚ ਹਾਦਸਾ।
- ਜਾਨਲੇਵਾ ਬਿਮਾਰੀ।
- ਕਿਸੇ ਹਮਲੇ ਦਾ ਸ਼ਿਕਾਰ ਹੋਣਾ।
- ਅਗਵਾ ਹੋ ਜਾਣਾ।
- ਆਤਕਵਾਦੀ ਹਾਦਸੇ 'ਚ ਫਸ ਜਾਣਾ।
- ਕਿਸੇ ਹੋਰ ਨਾਲ ਖਤਰਨਾਕ ਹਾਦਸਾ ਹੁੰਦੇ ਹੋਏ ਦੇਖ ਲੈਣਾ।
ਟਰਾਮਾ ਦੀ ਸਮੱਸਿਆਂ ਤੋਂ ਬਾਹਰ ਆਉਣ ਦੇ ਤਰੀਕੇ: ਇਹ ਸਥਿਤੀ ਬਹੁਤ ਖਤਰਨਾਕ ਹੁੰਦੀ ਹੈ। ਇਸ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਹਮੇਸ਼ਾ ਇਹ ਮੰਨਣਾ ਚਾਹੀਦਾ ਹੈ ਕਿ ਜੋ ਹੋ ਗਿਆ ਉਹ ਹੋ ਗਿਆ, ਇਸਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਤੁਸੀਂ ਨਾਰਮਲ ਜਿੰਦਗੀ ਜਿਊਣ ਦੀ ਕੋਸ਼ਿਸ਼ ਕਰੋ। ਇਸਦੇ ਨਾਲ ਹੀ ਟਰਾਮਾ ਦੀ ਸਥਿਤੀ ਤੋਂ ਬਾਹਰ ਆਉਣ ਲਈ ਕਾਮੇਡੀ ਫਿਲਮਾਂ ਦੇਖੋ ਅਤੇ ਚੁਟਕਲੇ ਸੁਣੋ। 7-8 ਘੰਟੇ ਦੀ ਨੀਂਦ ਲਓ। ਸ਼ਰਾਬ ਪੀਣ ਤੋਂ ਬਚੋ। ਪਰਿਵਾਰ ਦੇ ਮੈਬਰਾਂ ਅਤੇ ਦੋਸਤਾਂ ਨਾਲ ਗੱਲ ਕਰੋ ਅਤੇ ਉਨ੍ਹਾਂ ਨਾਲ ਸਮਾਂ ਬਿਤਾਓ।