ਹੈਦਰਾਬਾਦ: ਵਿਸ਼ਵ ਦਿਮਾਗ ਦਿਵਸ ਹਰ ਸਾਲ ਜੁਲਾਈ 'ਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਨੂੰ ਦਿਮਾਗ ਨਾਲ ਸਬੰਧਤ ਸਾਰੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ। ਪਹਿਲੀ ਵਾਲ ਇਹ ਦਿਨ ਸਾਲ 2014 ਵਿੱਚ ਮਨਾਇਆ ਗਿਆ ਸੀ। ਇਸ ਦਿਨ ਲਈ ਹਰ ਸਾਲ ਵੱਖਰਾ ਥੀਮ ਤੈਅ ਕੀਤਾ ਜਾਂਦਾ ਹੈ ਅਤੇ ਇਸ ਦਿਨ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਦਿਮਾਗ ਨਾਲ ਜੁੜੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਵਿਸ਼ਵ ਦਿਮਾਗ ਦਿਵਸ ਦਾ ਇਤਿਹਾਸ: ਸਾਲ 2013 ਵਿੱਚ ਵਿਸ਼ਵ ਕਾਂਗਰਸ ਆਫ ਨਿਊਰੋਲੋਜੀ ਦੀ ਪਬਲਿਕ ਅਵੇਅਰਨੈਸ ਅਤੇ ਐਡਵੋਕੇਸੀ ਕਮੇਟੀ ਨੇ ਦੁਨੀਆ ਭਰ ਵਿੱਚ ਵਧਦੀਆਂ ਦਿਮਾਗੀ ਸਮੱਸਿਆਵਾਂ ਦੇ ਮੱਦੇਨਜ਼ਰ ਵਿਸ਼ਵ ਦਿਮਾਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ। ਇਸ ਤੋਂ ਬਾਅਦ ਵਰਲਡ ਫੈਡਰੇਸ਼ਨ ਆਫ ਨਿਊਰੋਲੋਜੀ ਅਤੇ ਇੰਟਰਨੈਸ਼ਨਲ ਹੈਡੇਚ ਸੋਸਾਇਟੀ ਵੱਲੋਂ ਸਾਲ 2014 ਵਿੱਚ ਪਹਿਲੀ ਵਾਰ ਵਿਸ਼ਵ ਦਿਮਾਗ ਦਿਵਸ ਮਨਾਇਆ ਗਿਆ। ਉਸ ਸਾਲ ਇਸ ਦਾ ਥੀਮ ਮਿਰਗੀ ਸੀ।
ਦਿਮਾਗ ਨੂੰ ਸਿਹਤਮੰਦ ਰੱਖਣ ਦੇ ਤਰੀਕੇ:
ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਜ਼ਰੂਰੀ: ਦਿਮਾਗ ਨੂੰ ਸਿਹਤਮੰਦ ਰੱਖਣ ਲਈ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ, ਤਾਂ ਜੋ ਤੁਹਾਡਾ ਸਰੀਰ ਵਾਰ-ਵਾਰ ਬਿਮਾਰ ਨਾ ਹੋਵੇ। ਦਰਅਸਲ, ਜਦੋਂ ਅਸੀਂ ਵਾਰ-ਵਾਰ ਸਰੀਰਕ ਤੌਰ 'ਤੇ ਬੀਮਾਰ ਹੁੰਦੇ ਹਾਂ, ਤਾਂ ਸਾਡਾ ਦਿਮਾਗ ਵੀ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਅਜਿਹੀ ਸਥਿਤੀ 'ਚ ਦਿਮਾਗ ਦਾ ਪ੍ਰਦਰਸ਼ਨ ਅਤੇ ਉਤਪਾਦਕਤਾ 'ਤੇ ਅਸਰ ਪੈਂਦਾ ਹੈ। ਇਸ ਲਈ ਸਰੀਰ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਜੀਵਨ ਸ਼ੈਲੀ ਅਤੇ ਭੋਜਨ ਨੂੰ ਖੁਰਾਕ ਵਿੱਚ ਸ਼ਾਮਲ ਕਰੋ।
ਨਿਯਮਿਤ ਤੌਰ 'ਤੇ ਯੋਗਾ ਅਤੇ ਮੈਡੀਟੇਸ਼ਨ ਕਰੋ: ਦਿਮਾਗ ਨੂੰ ਸਿਹਤਮੰਦ ਰੱਖਣ ਲਈ ਇਸ ਨੂੰ ਤਣਾਅ ਤੋਂ ਦੂਰ ਰੱਖਣਾ ਜ਼ਰੂਰੀ ਹੈ। ਇਸ ਦੇ ਲਈ ਨਿਯਮਿਤ ਤੌਰ 'ਤੇ ਯੋਗਾ ਅਤੇ ਮੈਡੀਟੇਸ਼ਨ ਕਰੋ। ਯੋਗਾਸਨ ਤੁਹਾਡੇ ਸਰੀਰ ਨੂੰ ਫਿੱਟ ਰੱਖਣ ਵਿੱਚ ਮਦਦ ਕਰੇਗਾ, ਜਦਕਿ ਧਿਆਨ ਤੁਹਾਡੇ ਦਿਮਾਗ ਵਿੱਚ ਹੋਣ ਵਾਲੀ ਗੜਬੜ ਨੂੰ ਸ਼ਾਂਤ ਕਰੇਗਾ। ਇਸਦੇ ਨਾਲ ਹੀ ਸੈਰ ਵੀ ਕੀਤੀ ਜਾ ਸਕਦੀ ਹੈ।
- Men Dark Lip Remedies: ਜੇਕਰ ਮਰਦ ਵੀ ਨੇ ਕਾਲੇ ਬੁੱਲ੍ਹਾਂ ਦੀ ਸਮੱਸਿਆਂ ਤੋਂ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ
- Pear Benefits: ਭਾਰ ਘਟਾਉਣ ਤੋਂ ਲੈ ਕੇ ਸ਼ੂਗਰ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਨਾਸ਼ਪਾਤੀ, ਜਾਣੋ ਇਸਦੇ ਹੋਰ ਫਾਇਦੇ
- Cooking Hacks: ਪਿਆਜ਼ ਕੱਟਦੇ ਸਮੇਂ ਤੁਹਾਡੀਆਂ ਅੱਖਾਂ 'ਚ ਵੀ ਆ ਰਿਹਾ ਹੈ ਪਾਣੀ, ਤਾਂ ਅਪਣਾਓ ਇਹ 5 ਟਿਪਸ, ਨਹੀਂ ਆਉਣਗੇ ਹੰਝੂ
ਪੂਰੀ ਨੀਂਦ ਲਓ: ਨੀਂਦ ਦੀ ਕਮੀ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ ਹੈ। ਇਸ ਲਈ ਆਪਣੀ ਨੀਂਦ ਦਾ ਰੁਟੀਨ ਬਣਾਓ ਅਤੇ ਨਿਯਮਿਤ ਤੌਰ 'ਤੇ ਅੱਠ ਘੰਟੇ ਦੀ ਨੀਂਦ ਲਓ।
ਇਨ੍ਹਾਂ ਭੋਜਨਾ ਤੋਂ ਬਣਾ ਲਓ ਦੂਰੀ: ਭੋਜਨ ਦਾ ਅਸਰ ਤੁਹਾਡੇ ਦਿਮਾਗ 'ਤੇ ਵੀ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਸ਼ਰਾਬ, ਸਿਗਰਟ, ਤੰਬਾਕੂ, ਫਾਸਟ ਫੂਡ, ਜੰਕ ਫੂਡ ਆਦਿ ਤੋਂ ਦੂਰੀ ਬਣਾ ਕੇ ਰੱਖੋ। ਅਖਰੋਟ, ਬਦਾਮ, ਅਲਸੀ, ਕੱਦੂ ਦੇ ਬੀਜ ਆਦਿ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।