ETV Bharat / sukhibhava

World Antibiotics Awareness Week 2023: ਜਾਣੋ ਵਿਸ਼ਵ ਐਂਟੀਬਾਇਓਟਿਕ ਜਾਗਰੂਕਤਾ ਹਫ਼ਤੇ ਦਾ ਇਤਿਹਾਸ ਅਤੇ ਉਦੇਸ਼

World Antibiotics Awareness Week: ਹਰ ਸਾਲ 18 ਤੋਂ ਲੈ ਕੇ 24 ਨਵੰਬਰ ਤੱਕ ਵਿਸ਼ਵ ਐਂਟੀਬਾਇਓਟਿਕਸ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਵਿਸ਼ਵ ਪੱਧਰ 'ਤੇ ਐਂਟੀਬਾਇਓਟਿਕ ਤੋਂ ਹੋਣ ਵਾਲੇ ਲਾਭਾਂ ਅਤੇ ਨੁਕਸਾਨਾ ਬਾਰੇ ਜਾਗਰੂਕ ਕਰਨਾ ਹੈ।

World Antibiotics Awareness Week 2023
World Antibiotics Awareness Week 2023
author img

By ETV Bharat Features Team

Published : Nov 18, 2023, 5:53 AM IST

ਹੈਦਰਾਬਾਦ: ਗਲੇ 'ਚ ਖਰਾਸ਼ ਅਤੇ ਬੁਖਾਰ ਤੋਂ ਰਾਹਤ ਪਾਉਣ ਲਈ ਐਂਟੀਬਾਇਓਟਿਕ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਐਂਟੀਬਾਇਓਟਿਕ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਕਰਨਾ ਹਾਨੀਕਾਰਕ ਵੀ ਹੋ ਸਕਦਾ ਹੈ। WHO ਦੀ ਰਿਪੋਰਟ ਅਨੁਸਾਰ, ਐਂਟੀਬਾਇਓਟਿਕ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਇਮਿਊਨ ਸਿਸਟਮ ਕੰਮਜ਼ੋਰ ਹੋ ਜਾਂਦਾ ਹੈ। ਇਸ ਲਈ ਲੋਕਾਂ ਨੂੰ ਐਂਟੀਬਾਇਓਟਿਕ ਤੋਂ ਹੋਣ ਵਾਲੇ ਫਾਇਦੇ ਅਤੇ ਨੁਕਸਾਨਾ ਬਾਰੇ ਜਾਗਰੂਕ ਕਰਨ ਲਈ ਹਰ ਸਾਲ 18 ਤੋਂ 24 ਨਵੰਬਰ ਤੱਕ ਵਿਸ਼ਵ ਐਂਟੀਬਾਇਓਟਿਕਸ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ।

ਵਿਸ਼ਵ ਐਂਟੀਬਾਇਓਟਿਕਸ ਜਾਗਰੂਕਤਾ ਹਫ਼ਤੇ ਦਾ ਇਤਾਹਾਸ: ਵਿਸ਼ਵ ਐਂਟੀਬਾਇਓਟਿਕਸ ਜਾਗਰੂਕਤਾ ਹਫ਼ਤੇ ਦੀ ਸਥਾਪਨਾ ਵਿਸ਼ਵ ਸਿਹਤ ਸੰਗਠਨ ਦੁਆਰਾ ਕੀਤੀ ਗਈ ਸੀ। WHO ਨੂੰ ਜਦੋ ਵਿਸ਼ਵ 'ਚ ਐਂਟੀਬਾਇਓਟਿਕ ਦੇ ਜ਼ਿਆਦਾ ਇਸਤੇਮਾਲ ਅਤੇ ਉਸ ਤੋਂ ਹੋਣ ਵਾਲੇ ਨੁਕਸਾਨਾ ਬਾਰੇ ਜਾਣਕਾਰੀ ਮਿਲੀ, ਤਾਂ ਮਈ 2015 'ਚ ਐਂਟੀਬਾਇਓਟਿਕ ਵਿਰੋਧ ਨੂੰ ਲੈ ਕੇ ਇੱਕ ਅੰਤਰਰਾਸ਼ਟਰੀ ਐਮਰਜੈਂਸੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ 'ਚ ਦੁਨੀਆਂ ਭਰ ਤੋਂ ਮੈਡੀਕਲ ਫੀਲਡ ਨਾਲ ਜੁੜੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਉਦੋਂ ਤੋਂ ਐਂਟੀਬਾਇਓਟਿਕ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।

ਵਿਸ਼ਵ ਐਂਟੀਬਾਇਓਟਿਕਸ ਜਾਗਰੂਕਤਾ ਹਫ਼ਤੇ ਦਾ ਉਦੇਸ਼: WHO ਅਨੁਸਾਰ, ਦੁਨੀਆਂ 'ਚ ਐਂਟੀਬਾਇਓਟਿਕ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਕਰਨਾ ਖਤਰਨਾਕ ਹੈ। ਇਸਦੇ ਨਾਲ ਹੀ ਛੋਟੀਆਂ ਬਿਮਾਰੀਆਂ 'ਚ ਐਂਟੀਬਾਇਓਟਿਕ ਦਾ ਇਸਤੇਮਾਲ ਕਰਨਾ ਵੀ ਨੁਕਸਾਨਦੇਹ ਹੋ ਸਕਦਾ ਹੈ। ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਇਹ ਦਵਾਈਆਂ ਨਾ ਲਓ। ਲੋਕਾਂ ਨੂੰ ਐਂਟੀਬਾਇਓਟਿਕ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਇਹ ਹਫ਼ਤਾ ਮਨਾਇਆ ਜਾਂਦਾ ਹੈ।

ਐਂਟੀਬਾਇਓਟਿਕ ਦਵਾਈਆਂ ਦੇ ਨੁਕਸਾਨ: ਐਂਟੀਬਾਇਓਟਿਕ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਦਿਲ ਅਤੇ ਕਿਡਨੀ 'ਤੇ ਗਲਤ ਅਸਰ ਪੈਂਦਾ ਹੈ। ਇਸਦੇ ਨਾਲ ਹੀ ਦਿਮਾਗ ਲਈ ਵੀ ਐਂਟੀਬਾਇਓਟਿਕ ਖਤਰਨਾਕ ਹੋ ਸਕਦੇ ਹਨ। ਇਨ੍ਹਾਂ ਐਂਟੀਬਾਇਓਟਿਕਸ ਦੀ ਵਰਤੋ ਨਾਲ ਐਲਰਜ਼ੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਜ਼ਰੂਰਤ ਤੋਂ ਜ਼ਿਆਦਾ ਐਂਟੀਬਾਇਓਟਿਕ ਲੈਣ ਨਾਲ ਸੋਜ, ਸਾਹ ਲੈਣ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਅਤੇ ਚਮੜੀ 'ਤੇ ਗਲਤ ਅਸਰ ਪੈ ਸਕਦਾ ਹੈ।

ਬਿਮਾਰੀਆਂ ਤੋਂ ਇਸ ਤਰ੍ਹਾਂ ਕਰੋ ਬਚਾਅ: ਡਾਕਟਰ ਐਂਟੀਬਾਇਓਟਿਕ ਦਾ ਸੀਮਿਤ ਮਾਤਰਾ 'ਚ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਛੋਟੀਆਂ ਬਿਮਾਰੀਆਂ ਤੋਂ ਬਚਣ ਲਈ ਵਿਟਾਮਿਨ-ਸੀ ਭਰਪੂਰ ਫ਼ਲ, ਰੋਜ਼ਾਨਾ ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰੋ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਵਧਾਉਣ 'ਚ ਮਦਦ ਮਿਲੇਗੀ।

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.