ETV Bharat / sukhibhava

ਵਿਸ਼ਵ ਅਲਜ਼ਾਈਮਰ ਦਿਵਸ: ਬਿਮਾਰੀ ਨੂੰ ਨਜ਼ਰ ਅੰਦਾਜ਼ ਕਰਨਾ ਹੋ ਸਕਦਾ ਹੈ ਖ਼ਤਰਨਾਕ

ਹਰ ਸਾਲ ਵਿਸ਼ਵ ਅਲਜ਼ਾਈਮਰ ਦਿਵਸ 21 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਬਿਮਾਰੀ ਜਿਸ ਨੂੰ ਬਜ਼ੁਰਗਾਂ ਦੀ ਬਿਮਾਰੀ ਮੰਨਿਆ ਜਾਂਦਾ ਹੈ, ਹੁਣ ਇਸ ਦੀ ਚਪੇਟ ਵਿੱਚ ਨੌਜਵਾਨਾਂ ਵੀ ਆ ਰਿਹੇ ਹਨ। ਇਸ ਲਈ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਅਲਜ਼ਾਈਮਰ ਦਿਵਸ ਮਨਾਇਆ ਜਾਂਦਾ ਹੈ।

ਤਸਵੀਰ
ਤਸਵੀਰ
author img

By

Published : Sep 21, 2020, 4:19 PM IST

ਹੈਦਰਾਬਾਦ: ਵਿਸ਼ਵ ਅਲਜ਼ਾਈਮਰ ਦਿਵਸ ਹਰ ਸਾਲ 21 ਸਤੰਬਰ 2012 ਤੋਂ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਅਲਜ਼ਾਈਮਰ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ। ਵਿਸ਼ਵ ਅਲਜ਼ਾਈਮਰਜ਼ ਮਹੀਨੇ ਦਾ ਤਾਲਮੇਲ ਅਲਜ਼ਾਈਮਰ ਡਿਸੀਜ਼ ਇੰਟਰਨੈਸ਼ਨਲ (ਏਡੀਆਈ) ਦੁਆਰਾ ਕੀਤਾ ਜਾਂਦਾ ਹੈ, ਜੋ ਵਿਸ਼ਵਭਰ ਵਿੱਚ ਅਲਜ਼ਾਈਮਰਜ਼ ਐਸੋਸੀਏਸ਼ਨਾਂ ਦੀ ਇੱਕ ਐਸੋਸੀਏਸ਼ਨ ਹੈ। ਅਲਜ਼ਾਈਮਰ ਦਾ ਮਤਲਬ ਐਮਨੇਸ਼ੀਆ ਹੈ। ਬਿਮਾਰੀ ਹੁਣ ਬਜ਼ੁਰਗਾਂ ਤੱਕ ਸੀਮਤ ਨਹੀਂ ਹੈ। ਅਲਜ਼ਾਈਮਰ ਹੁਣ ਬੱਚਿਆਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਕਰਕੇ, ਅਲਜ਼ਾਈਮਰ ਤੋਂ ਪੀੜਤ ਲੋਕਾਂ ਨਾਲ ਇਕਜੁਟਤਾ ਜ਼ਾਹਰ ਕਰਨ ਲਈ ਵਿਸ਼ਵ ਅਲਜ਼ਾਈਮਰ ਦਿਵਸ ਪੂਰੇ ਵਿਸ਼ਵ ਵਿੱਚ 21 ਸਤੰਬਰ ਨੂੰ ਮਨਾਇਆ ਜਾਂਦਾ ਹੈ।

ਸਾਲ 2020 ਦਾ ਥੀਮ ਹੈ 'ਆਓ ਆਪਾਂ ਡਿਮੈਂਸ਼ੀਆ ਦੇ ਬਾਰੇ ਗੱਲ ਕਰੀਏ'.

ਅਲਜ਼ਾਈਮਰ ਕੀ ਹੁੰਦਾ ਹੈ

ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਅਲਜ਼ਾਈਮਰ ਕੀ ਹੈ। ਅਲਜ਼ਾਈਮਰ ਰੋਗ ਦਿਮਾਗੀ ਕਮਜ਼ੋਰੀ ਦਾ ਸਭ ਤੋਂ ਆਮ ਰੂਪ ਹੈ। ਇਹ ਦਿਮਾਗ ਦੀ ਇੱਕ ਪ੍ਰਗਤੀਸ਼ੀਲ ਬਿਮਾਰੀ ਹੈ ਜਿਸ ਦੇ ਨਤੀਜੇ ਵਜੋਂ ਯਾਦਦਾਸ਼ਤ ਅਤੇ ਸੋਚਣ ਦੇ ਹੁਨਰ ਦੀ ਘਾਟ ਹੁੰਦੀ ਹੈ। ਸਧਾਰਣ ਸ਼ਬਦਾਂ ਵਿੱਚ, ਅਸੀਂ ਕਹਿ ਸਕਦੇ ਹਾਂ ਕਿ ਅਲਜ਼ਾਈਮਰ ਦਾ ਮਤਲਬ ਭੁੱਲਣ ਦੀ ਬਿਮਾਰੀ ਹੈ। ਕਾਰ ਦੀ ਚਾਬੀ ਰੱਖ ਕੇ ਭੁੱਲ ਜਾਣਾ, ਹੈਲਮੇਟ ਨੂੰ ਦੁਕਾਨ 'ਤੇ ਛੱਡ ਦੇਣਾ, ਜੇਕਰ ਤੁਸੀਂ ਕਿਧਰੇ ਬਾਹਰ ਜਾਂਦੇ ਹੋ, ਤਾਂ ਸਾਮਾਨ ਭੁੱਲ ਜਾਣਾ ਜਾਂ ਨਾਮ ਭੁੱਲ ਜਾਣਾ, ਰਾਸਤੇ ਯਾਦ ਨਾ ਰੱਖਣਾ, ਕਈ ਵਾਰ ਚੀਜ਼ਾਂ ਨੂੰ ਬਾਰ ਬਾਰ ਯਾਦ ਕਰਨ ਤੋਂ ਬਾਅਦ ਵੀ ਦਿਮਾਗ ਵਿੱਚੋਂ ਨਿੱਕਲ ਜਾਣ ਵਰਗੀਆਂ ਦਿੱਕਤਾਂ ਅਲਜ਼ਾਈਮਰ ਕਾਰਨ ਆਉਂਦੀਆਂ ਹਨ। ਇਸ ਤੋਂ ਪੀੜਤ ਵਿਅਕਤੀ ਨੂੰ ਰੋਜ਼ਾਨਾ ਕੰਮਕਾਜ ਵਿੱਚ ਮੁਸ਼ਕਿਲ ਆਉਂਦੀ ਹੈ। ਅਲਜ਼ਾਈਮਰ ਦਿਮਾਗ ਦੇ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ ਤੇ ਯਾਦਦਾਸ਼ਤ ਘਟ ਹੋਣਾਂ, ਮੈਮੋਰੀ ਵਿੱਚ ਤਬਦੀਲੀਆਂ, ਅਨੌਖੇ ਵਿਵਹਾਰ ਅਤੇ ਸਰੀਰ ਦੇ ਕਾਰਜਕਾਰੀ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਧਿਆਨ ਅਤੇ ਯੋਗਾ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਨ।

ਡਿਮੈਂਸ਼ੀਆ ਤੇ ਅਲਜ਼ਾਈਮਰ ਦੇ ਵਿਚਕਾਰ ਅੰਤਰ

ਡਿਮੈਂਸ਼ੀਆ ਲੱਛਣਾਂ ਲਈ ਇੱਕ ਆਮ ਸ਼ਬਦ ਹੈ ਜਿਵੇਂ ਕਿ ਮੈਮੋਰੀ, ਤਰਕ ਜਾਂ ਹੋਰ ਸੋਚਣ ਦੇ ਹੁਨਰਾਂ ਵਿੱਚ ਤਬਦੀਲੀ। ਅਲਜ਼ਾਈਮਰ ਖ਼ਾਸਤੌਰ ਉੱਤੇ ਇੱਕ ਦਿਮਾਗੀ ਬਿਮਾਰੀ ਹੈ, ਇਸ ਨੂੰ ਭੁੱਲਣ ਦੀ ਬਿਮਾਰੀ ਵੀ ਕਿਹਾ ਜਾ ਸਕਦਾ ਹੈ। ਸਾਰੇ ਲੋਕਾਂ ਵਿੱਚੋਂ 60 ਤੋਂ 80 ਫ਼ੀਸਦੀ ਡਿਮੈਂਸ਼ੀਆ ਤੋਂ ਪੀੜਤ ਹਨ।

ਅਲਜ਼ਾਈਮਰ ਨਾਮ ਦਾ ਇਤਿਹਾਸ

1906 ਵਿੱਚ, ਜਰਮਨ ਦੇ ਡਾਕਟਰ ਐਲੋਇਜ਼ ਅਲਜ਼ਾਈਮਰ ਨੇ ਸਭ ਤੋਂ ਪਹਿਲਾਂ ਇੱਕ ਲਾ-ਇਲਾਜ ਬਿਮਾਰੀ ਬਾਰੇ ਦੱਸਿਆ, ਜੋ ਕਿ ਯਾਦ ਸ਼ਕਤੀ ਦੇ ਘਾਟੇ ਅਤੇ ਦਿਮਾਗੀ ਤਬਦੀਲੀਆਂ ਵਿੱਚੋਂ ਇੱਕ ਹੈ, ਅਸੀਂ ਇਸ ਬਿਮਾਰੀ ਨੂੰ ਅਲਜ਼ਾਈਮਰ ਵਜੋਂ ਜਾਣਦੇ ਹਾਂ।

ਵਿਸ਼ਵ ਅਲਜ਼ਾਈਮਰ ਦਿਵਸ ਦਾ ਉਦੇਸ਼

ਵਿਸ਼ਵ ਅਲਜ਼ਾਈਮਰ ਦਿਵਸ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਦੇਸ਼ਾਂ ਵਿੱਚ ਪਹੁੰਚਣਾ ਹੈ, ਡਿਮੈਂਸ਼ੀਆ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਦਰਸਾਉਣਾ ਅਤੇ ਦਿਮਾਗੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸਦੇ ਨਾਲ ਹੀ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਅਸੀਂ ਕੀ ਕਰ ਸਕਦੇ ਹਾਂ ਦੀ ਰਣਨੀਤੀ ਫ਼ੈਸਲਾ ਕਰਨਾ ਹੈ। ਉਹ ਜਿਹੜੇ ਅਲਜ਼ਾਈਮਰ ਤੋਂ ਪੀੜਤ ਹਨ ਉਨ੍ਹਾਂ ਨੂੰ ਕਸਰਤ, ਧਿਆਨ ਤੇ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ। ਇਹ ਕਿਹਾ ਜਾਂਦਾ ਹੈ ਕਿ ਤੁਸੀਂ ਧਿਆਨ ਅਤੇ ਯੋਗਾ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ।

ਡਿਮੈਂਸ਼ੀਆ 'ਤੇ ਗਲੋਬਲ ਐਕਸਸਨ ਪਲਾਨ

ਮਈ 2017 ਵਿੱਚ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਡਿਮੈਂਸ਼ੀਆ 2017 ਤੋਂ 2025 ਲਈ ਪਬਲਿਕ ਹੈਲਥ ਰਿਸਪਾਂਸ ਉੱਤੇ ਗਲੋਬਲ ਐਕਸਨ ਪਲਾਨ ਨੂੰ ਅਪਣਾਇਆ। ਗਲੋਬਲ ਐਕਸਨ ਪਲਾਨ ਨੇ ਡਬਲਯੂਐਚਓ ਦੇ ਸਾਰੇ 194 ਮੈਂਬਰ ਰਾਜਾਂ ਨੂੰ ਸੱਤ ਕਾਰਜ ਖੇਤਰਾਂ ਲਈ ਵਚਨਬੱਧ ਕੀਤਾ ਹੈ।

ਕੁਝ ਵਿਸ਼ੇਸ਼ ਬਿੰਦੂ

  • ਇੱਕ ਜਨਤਕ ਸਿਹਤ ਤਰਜੀਹ ਦੇ ਰੂਪ ਵਿੱਚ ਡਿਮੈਂਸ਼ੀਆ
  • ਡਿਮੈਂਸ਼ੀਆ ਦੇ ਪ੍ਰਤੀ ਦਿਮਾਗੀ ਜਾਗਰੂਕਤਾ
  • ਜੋਖ਼ਮ ਵਿੱਚ ਕਮੀ
  • ਰੋਗ ਨਿਦਾਨ
  • ਇਲਾਜ ਅਤੇ ਦੇਖਭਾਲ
  • ਦੇਖਭਾਲ ਕਰਨ ਵਾਲਿਆਂ ਲਈ ਸਹਾਇਤਾ

ਡਾਟਾ ਅਤੇ ਖੋਜ

  • ਇਸਦੇ ਹਰੇਕ ਸੈਕਟਰ ਲਈ ਟੀਚੇ ਹਨ, ਜੋ ਕਿ 2025 ਤੱਕ ਵਿਅਕਤੀਗਤ ਸਰਕਾਰਾਂ ਦੁਆਰਾ ਪੂਰੇ ਕੀਤੇ ਜਾਣੇ ਚਾਹੀਦੇ ਹਨ।
  • ਹਾਲਾਂਕਿ, ਜਿਵੇਂ ਕਿ ਏਡੀਆਈ ਰਿਪੋਰਟ ਤੋਂ ਪਤਾ ਚੱਲਦਾ ਹੈ, ਚੁਣੌਤੀ ਦਾ ਪੈਮਾਨਾ ਬਹੁਤ ਵੱਡਾ ਹੈ ਅਤੇ ਪ੍ਰਤੀਕ੍ਰਿਆ ਬਹੁਤ ਹੌਲੀ ਹੈ।

ਅਲਜ਼ਾਈਮਰ ਰੋਗ ਬਾਰੇ ਤੱਥ

  • ਅਲਜ਼ਾਈਮਰ ਰੋਗ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦਿਮਾਗ ਦੀਆਂ ਕੁਝ ਗੁੰਝਲਦਾਰ ਘਟਨਾਵਾਂ ਇਸ ਬਿਮਾਰੀ ਦਾ ਕਾਰਨ ਬਣਦੀਆਂ ਹਨ।
  • ਵਿਸ਼ਵਵਿਆਪੀ ਤੌਰ 'ਤੇ, ਹਰ ਤਿੰਨ ਵਿੱਚੋਂ ਦੋ ਵਿਅਕਤੀ ਮੰਨਦੇ ਹਨ ਕਿ ਉਨ੍ਹਾਂ ਦੇ ਦੇਸ਼ ਨੂੰ ਦਿਮਾਗੀ ਕਮਜ਼ੋਰੀ ਬਾਰੇ ਬਹੁਤ ਘੱਟ ਜਾਂ ਕੋਈ ਜਾਗਰੂਕਤਾ ਨਹੀਂ ਹੈ। ਅੱਧੇ ਤੋਂ ਵੱਧ ਲੋਕ ਇਸ ਬਿਮਾਰੀ ਬਾਰੇ ਵੀ ਨਹੀਂ ਜਾਣਦੇ ਹਨ।
  • ਅਲਜ਼ਾਈਮਰ ਰੋਗ ਦਾ ਕੋਈ ਇਲਾਜ਼ ਨਹੀਂ ਹੈ। ਇਸ ਬਿਮਾਰੀ ਨਾਲ ਪੀੜਤ ਵਿਅਕਤੀ ਦੀ ਪ੍ਰਭਾਵਸ਼ਾਲੀ ਦੇਖਭਾਲ ਕਰ ਕੇ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਉਸੇ ਸਮੇਂ, ਮਰੀਜ਼ ਨੂੰ ਛੇਤੀ ਪਤਾ ਲਗਾਉਣ ਨਾਲ ਲਾਭ ਪ੍ਰਾਪਤ ਹੁੰਦਾ ਹੈ।
  • ਇਲਾਜ ਦੇ ਤਰੀਕਿਆਂ ਵਿੱਚ ਫ਼ਾਰਮਾਸੋਲੋਜੀਕਲ, ਮਨੋਵਿਗਿਆਨਕ ਅਤੇ ਦੇਖਭਾਲ ਦੇ ਪਹਿਲੂ ਸ਼ਾਮਿਲ ਹੁੰਦੇ ਹਨ।
  • ਪਰਿਵਾਰਕ ਤੇ ਸਮਾਜਿਕ ਸਹਾਇਤਾ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।

ਅਲਜ਼ਾਈਮਰ ਦੇ ਲੱਛਣ

  • ਮਨੋਦਸ਼ਾ ਵਿੱਚ ਤਬਦੀਲੀਆਂ, ਤਾਜ਼ਾ ਜਾਣਕਾਰੀ ਨੂੰ ਭੁੱਲਣਾ ਅਤੇ ਚੀਜ਼ਾਂ ਨੂੰ ਗਲਤ ਕਰਨਾ।
  • ਘਰ ਜਾਂ ਕੰਮ ਉੱਤੇ ਜਾਣੂ ਕਾਰਜਾਂ ਨੂੰ ਪੂਰਾ ਕਰਨ ਵਿੱਚ ਸਮੱਸਿਅਵਾਂ ਤੇ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਚੁਣੌਤੀਆਂ।
  • ਪੜ੍ਹਨ ਵਿੱਚ ਮੁਸ਼ਕਿਲ, ਦੂਰੀ ਦੀ ਪਛਾਣ ਤੇ ਰੰਗ ਪਛਾਣ।
  • ਸਮਾਜਿਕ ਤੇ ਮਨੋਰੰਜਨ ਦੀਆਂ ਗਤੀਵਿਧੀਆਂ ਤੋਂ ਪਿੱਛੇ ਹਟਣਾ।
  • ਉਹ ਕੰਮ ਭੁੱਲ ਜਾਣਾ ਜੋ ਤੁਸੀਂ ਕਰਨ ਜਾ ਰਹੇ ਹੋ।
  • ਕਿਸੇ ਵੀ ਕਿਸਮ ਦੀ ਯੋਜਨਾਬੰਦੀ ਕਰਨ ਵਿੱਚ ਦਿੱਕਤ।
  • ਕਿਸੇ ਵੀ ਸਮੱਸਿਆ ਦਾ ਹੱਲ ਨਾ ਸਕਣਾ।
  • ਜੋ ਕੰਮ ਆਉਂਦਾ ਹੈ ਉਹ ਪੂਰਾ ਨਾ ਕਰ ਸਕਣਾ।
  • ਸਮਾਂ ਭੁੱਲ ਜਾਣਾ ਅਤੇ ਜਗ੍ਹਾ ਦਾ ਨਾਮ ਵੀ ਯਾਦ ਨਾ ਰਹਿਣਾ।
  • ਅੱਖਾਂ ਦੀ ਰੋਸ਼ਨੀ ਹੌਲੀ ਹੌਲੀ ਘੱਟਣੀ।
  • ਸਹੀ ਸ਼ਬਦ ਲਿਖਣ ਵਿੱਚ ਮੁਸ਼ਕਿਲ ਆਉਣਾ।
  • ਫ਼ੈਸਲਾ ਲੈਣ ਵਿੱਚ ਮੁਸ਼ਕਿਲ ਆਉਣਾ।
  • ਚੀਜ਼ਾਂ ਭੁੱਲ ਜਾਣੀਆਂ।
  • ਲੋਕਾਂ ਨੂੰ ਘੱਟ ਮਿਲਣਾ ਤੇ ਕੰਮ ਨੂੰ ਅੱਗੇ ਟਾਲਣਾ।
  • ਵਾਰ ਵਾਰ ਮੂਡ ਬਦਲਦਾ ਹੈ।
  • ਉਦਾਸੀ, ਉਲਝਣ, ਥਕਾਵਟ ਤੇ ਮਨ ਵਿੱਚ ਡਰ।

ਇਹ ਚੀਜ਼ਾਂ ਯਾਦ ਨੂੰ ਤੇਜ਼ ਰੱਖਣ ਵਿੱਚ ਮਦਦਗਾਰ ਹਨ

  • ਸਰੀਰਕ, ਮਾਨਸਿਕ, ਸਮਾਜਿਕ ਅਤੇ ਮਨੋਰੰਜਨ ਵਾਲੀਆਂ ਗਤੀਵਿਧੀਆਂ ਵਿੱਚ ਰੁੱਝੇ ਹੋਏ ਜਿਵੇਂ ਕਿ: ਸੋਸ਼ਲ ਮੀਡੀਆ ਨਾਲੋਂ ਜ਼ਿਆਦਾ ਅਸਲ-ਦੁਨੀਆ ਨਾਲ ਸੰਪਰਕ।
  • ਪੜ੍ਹਨਾ, ਅਨੰਦ ਲਈ ਲਿਖਣਾ ਅਤੇ ਸੰਗੀਤ ਦੇ ਸਾਧਨ ਵਜਾਉਣਾ।
  • ਆਪਣੇ ਆਪ ਨੂੰ ਨਵੀਆਂ ਭਾਸ਼ਾਵਾਂ, ਮਾਨਸਿਕ ਖੇਡਾਂ ਜਾਂ ਸੰਗੀਤ ਸਿੱਖਣ ਵਿੱਚ ਰੁੱਝੋ।
  • ਬਾਲਗ ਸਿੱਖਿਆ ਦੇ ਕੋਰਸਾਂ ਵਿੱਚ ਹਿੱਸਾ ਲੈਣਾ।
  • ਸਿਹਤਮੰਦ ਖੁਰਾਕ ਲਓ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਕੰਟਰੋਲ ਕਰੋ।
  • ਇਨਡੋਰ ਗੇਮਜ਼ ਖੇਡਣਾ ਜਿਵੇਂ ਕ੍ਰਾਸਡਵੇਅਰ, ਪਹੇਲੀਆਂ, ਸਕ੍ਰੈਬਲ ਅਤੇ ਸ਼ਤਰੰਜ।
  • ਤੈਰਾਕੀ, ਸਮੂਹ ਖੇਡਾਂ, ਜਿਵੇਂ ਗੇਂਦਬਾਜ਼ੀ, ਤੁਰਨਾ, ਯੋਗਾ ਅਤੇ ਧਿਆਨ ਵਰਗੀਆਂ ਗਤੀਵਿਧੀਆਂ ਕਰਨਾ।
  • ਖੇਡ ਗਤੀਵਿਧੀਆਂ ਅਤੇ ਸਹੀ ਕਸਰਤ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਦੀ ਹੈ।
  • ਗੁੱਸੇ, ਚਿੜਚਿੜੇਪਨ ਤੋਂ ਦੂਰ ਰਹੋ। ਖ਼ੁਦ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।

ਇਸ ਨਾਲ ਪ੍ਰਭਾਵਿਤ ਮਾਮਲਿਆਂ ਦੇ ਅੰਕੜੇ

  • ਦੁਨੀਆ ਭਰ ਵਿੱਚ 50 ਮਿਲੀਅਨ ਤੋਂ ਵੱਧ ਲੋਕ ਡਿਮੈਂਸ਼ੀਆ ਨਾਲ ਜੂਝ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ।
  • ਦੁਨੀਆ ਵਿੱਚ ਕੋਈ ਵੀ ਹਰ ਤਿੰਨ ਸਕਿੰਟਾਂ ਵਿੱਚ ਡਿਮੈਂਸ਼ੀਆ ਦਾ ਵਿਕਾਸ ਕਰਦਾ ਹੈ।
  • ਦਿਮਾਗੀ ਕਮਜ਼ੋਰੀ ਨਾਲ ਰਹਿਣ ਵਾਲੇ ਲੋਕਾਂ ਦੀ ਸੰਖਿਆ ਤਿੰਨ ਗੁਣਾ ਹੋਣ ਦਾ ਅਨੁਮਾਨ ਹੈ, ਜੋ 2050 ਤੱਕ ਵਧ ਕੇ 152 ਮਿਲੀਅਨ ਹੋ ਜਾਵੇਗਾ।
  • ਦਿਮਾਗੀ ਕਮਜ਼ੋਰੀ ਦਾ ਆਰਥਿਕ ਪ੍ਰਭਾਵ ਹਰ ਸਾਲ ਇੱਕ ਅਰਬ ਅਮਰੀਕੀ ਡਾਲਰ ਹੁੰਦਾ ਹੈ, ਇਹ ਅੰਕੜਾ 2050 ਤੱਕ ਦੁੱਗਣਾ ਹੋ ਜਾਵੇਗਾ।
  • ਲਗਭਗ 80 ਫ਼ੀਸਦੀ ਲੋਕ ਕੁਝ ਵਿਸ਼ੇਸ਼ ਬਿੰਦੂਆਂ 'ਤੇ ਡਿਮੈਂਸ਼ੀਆ ਦੇ ਵਿਕਾਸ ਬਾਰੇ ਚਿੰਤਤ ਹਨ ਅਤੇ ਚਾਰਾਂ ਵਿੱਚੋਂ ਇੱਕ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਡਿਮੈਂਸ਼ੀਆ ਨੂੰ ਰੋਕਣ ਲਈ ਅਸੀਂ ਕੁਝ ਨਹੀਂ ਕਰ ਸਕਦੇ।
  • ਦੁਨੀਆਂ ਭਰ ਦੇ 35 ਫ਼ੀਸਦੀ ਦੇਖਭਾਲ ਕਰਨ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਪਰਿਵਾਰਕ ਮੈਂਬਰ ਦੇ ਦਿਮਾਗੀ ਕਮਜ਼ੋਰੀ ਦੀ ਜਾਂਚ ਨੂੰ ਲੁਕਾਇਆ ਹੈ।
  • ਵਿਸ਼ਵਵਿਆਪੀ ਤੌਰ 'ਤੇ 50 ਫ਼ੀਸਦੀ ਤੋਂ ਵੱਧ ਦੇਖਭਾਲ ਕਰਨ ਵਾਲੇ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਭੂਮਿਕਾ ਬਾਰੇ ਸਕਾਰਾਤਮਕ ਭਾਵਨਾਵਾਂ ਜ਼ਾਹਰ ਕਰਨ ਦੇ ਨਾਲ, ਉਨ੍ਹਾਂ ਦੀ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਦੇ ਨਤੀਜੇ ਵਜੋਂ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
  • ਦੁਨੀਆਂ ਭਰ ਵਿੱਚ ਤਕਰੀਬਨ 62 ਫ਼ੀਸਦੀ ਸਿਹਤ ਸੇਵਾਵਾਂ ਦੇਣ ਵਾਲੇ ਇਹ ਸੋਚਦੇ ਹਨ ਕਿ ਦਿਮਾਗੀ ਕਮਜ਼ੋਰੀ ਆਮ ਉਮਰ ਵਿੱਚ ਇੱਕ ਤੇਜ਼ੀ ਨਾਲ ਵਧਣ ਵਾਲਾ ਕਾਰਕ ਹੈ।

ਕੋਵਿਡ 19 ਅਤੇ ਡਿਮੈਂਸ਼ੀਆ

  • ਕੋਵਿਡ 19 ਦੇ ਫ਼ੈਲਣ ਨਾਲ ਸਿਹਤ ਸਬੰਧੀ ਨਿਯਮਤ ਤਿਆਰੀ ਦੀ ਘਾਟ ਨੂੰ ਰੇਖਾਂਕਿਤ ਕੀਤਾ ਗਿਆ ਹੈ, ਦਿਮਾਗੀ ਤੌਰ 'ਤੇ ਭਿਆਨਕ ਸਥਿਤੀਆਂ ਤੋਂ ਪੀੜਤ ਲੋਕਾਂ ਨੂੰ ਨਿਯਮਤ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਨਾ।
  • ਇਹ ਜ਼ਰੂਰੀ ਹੈ ਕਿ ਲੋਕ ਡਿਮੈਂਸ਼ੀਆ ਬਾਰੇ, ਜਾਣਕਾਰੀ, ਸਲਾਹ ਅਤੇ ਸਹਾਇਤਾ ਦੀ ਮੰਗ ਕਰਦੇ ਰਹਿਣ।
  • ਅਲਜ਼ਾਈਮਰ ਰੋਗ ਨਾਲ ਪੀੜਤ ਵਿਅਕਤੀ ਨੂੰ ਸਮਝਣ ਲਈ ਪੀੜਤ ਪਰਿਵਾਰ ਨੂੰ ਬਹੁਤ ਸਬਰ ਦੀ ਜ਼ਰੂਰਤ ਹੈ। ਤੁਹਾਨੂੰ ਮਰੀਜ਼ ਨੂੰ ਸੰਭਾਲਣਾ ਸਿੱਖਣਾ ਪਏਗਾ। ਮਰੀਜ਼ ਨੂੰ ਬਹੁਤ ਪਿਆਰ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.