ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਇਮਿਊਨਟੀ ਕੰਮਜ਼ੋਰ ਹੋਣ ਲੱਗਦੀ ਹੈ। ਇਮਿਊਨਟੀ ਕੰਮਜ਼ੋਰ ਹੋਣ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਸਰਦੀਆਂ ਦੇ ਮੌਸਮ 'ਚ ਆਪਣੀ ਇਮਿਊਨਟੀ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਗਾਜਰ ਅਤੇ ਅਦਰਕ ਦੇ ਸੂਪ ਨੂੰ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ।
ਗਾਜਰ ਅਤੇ ਅਦਰਕ ਦਾ ਸੂਪ ਪੀਣ ਦੇ ਫਾਇਦੇ: ਗਾਜਰ ਅਤੇ ਅਦਰਕ ਦਾ ਸੂਪ ਪੀਣ 'ਚ ਕਾਫ਼ੀ ਸਵਾਦੀ ਹੁੰਦਾ ਹੈ। ਇਸ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਸ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਗਾਜਰ 'ਚ ਐਂਟੀਆਕਸੀਡੈਂਟ, ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਦੂਜੇ ਪਾਸੇ ਅਦਰਕ 'ਚ ਐਂਟੀਆਕਸੀਡੈਂਟ ਅਤੇ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਸੂਪ ਨੂੰ ਪੀਣ ਨਾਲ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਸਰੀਰ ਗਰਮ ਰਹਿੰਦਾ ਹੈ।
ਇਸ ਤਰ੍ਹਾਂ ਬਣਾਓ ਗਾਜਰ ਅਤੇ ਅਦਰਕ ਦਾ ਸੂਪ: ਗਾਜਰ ਅਤੇ ਅਦਰਕ ਦਾ ਸੂਪ ਬਣਾਉਣਾ ਬਹੁਤ ਆਸਾਨ ਹੈ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਅਦਰਕ ਅਤੇ ਗਾਜਰ ਨੂੰ ਕੱਟ ਲਓ। ਹੁਣ ਇੱਕ ਕੜਾਹੀ 'ਚ ਥੋੜ੍ਹਾ ਜਿਹਾ ਜੈਤੁਣ ਦਾ ਤੇਲ ਗਰਮ ਕਰ ਲਓ ਅਤੇ ਉਸ 'ਚ ਲਸਣ ਅਤੇ ਪਿਆਜ਼ ਭੂੰਨ ਲਓ। ਫਿਰ ਇਸ 'ਚ ਜ਼ੀਰਾ, ਕਾਲੀ ਮਿਰਚ ਅਤੇ ਲੂਣ ਪਾ ਲਓ। ਇਸ਼ ਤੋਂ ਬਾਅਦ ਅਦਰਕ ਪਾ ਕੇ ਭੂੰਨ ਲਓ ਅਤੇ ਦੋ ਕੱਪ ਪਾਣੀ ਇਸ 'ਚ ਪਾ ਲਓ। ਪਹਿਲਾ ਉਬਾਲਾ ਆਉਣ 'ਤੇ ਕੱਟੀ ਹੋਈ ਗਾਜਰ ਵੀ ਇਸ 'ਚ ਪਾ ਦਿਓ ਅਤੇ ਇਸਨੂੰ ਕੁਝ ਸਮੇਂ ਲਈ ਉਬਲਣ ਦਿਓ। ਕਰੀਬ 10 ਮਿੰਟ ਉਬਲਣ ਦਿਓ, ਤਾਂਕਿ ਗਾਜਰ ਚੰਗੀ ਤਰ੍ਹਾਂ ਪਕ ਜਾਵੇ। ਇਸ ਤਰ੍ਹਾਂ ਤੁਹਾਡਾ ਗਾਜਰ ਅਤੇ ਅਦਰਕ ਦਾ ਸੂਪ ਤਿਆਰ ਹੈ।