ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਅਕਸਰ ਲੋਕ ਬਿਮਾਰ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਆਪਣੀ ਖੁਰਾਕ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਸਰਦੀਆਂ ਦੇ ਮੌਸਮ 'ਚ ਸਾਡੀ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਅਸੀ ਆਸਾਨੀ ਨਾਲ ਬਿਮਾਰ ਹੋ ਜਾਂਦੇ ਹਾਂ। ਇਸ ਕਰਕੇ ਬਦਲਦੇ ਮੌਸਮ ਦੌਰਾਨ ਖੁਦ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ ਵੱਲ ਧਿਆਨ ਦਿਓ। ਸਰਦੀਆਂ ਦੇ ਮੌਸਮ 'ਚ ਆਪਣੀ ਖੁਰਾਕ 'ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ।
ਸਰਦੀਆਂ ਦੇ ਮੌਸਮ ਦੌਰਾਨ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ:
ਗਰਮ ਮਸਾਲੇ: ਜ਼ਿਆਦਾਤਰ ਲੋਕ ਭੋਜਨ ਬਣਾਉਣ ਲਈ ਗਰਮ ਮਸਾਲੇ ਦਾ ਇਸਤੇਮਾਲ ਕਰਦੇ ਹਨ। ਇਹ ਮਸਾਲੇ ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਦੇ ਹਨ ਸਗੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਮਦਦ ਕਰਦੇ ਹਨ। ਇਸ ਲਈ ਸਰਦੀਆਂ ਦੇ ਮੌਸਮ 'ਚ ਇਮਿਊਨਟੀ ਵਧਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਅਦਰਕ, ਹਲਦੀ ਅਤੇ ਦਾਲਚੀਨੀ ਨੂੰ ਸ਼ਾਮਲ ਕਰ ਸਕਦੇ ਹੋ। ਇਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਜ਼ਰੂਰੀ ਹੁੰਦੇ ਹਨ।
ਡਰਾਈ ਫਰੂਟਸ: ਡਰਾਈ ਫਰੂਟਸ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਾਡੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਆਪਣੀ ਖੁਰਾਕ 'ਚ ਬਾਦਾਮ, ਅਖਰੋਟ ਅਤੇ ਅਲਸੀ ਦੇ ਬੀਜਾਂ ਨੂੰ ਸ਼ਾਮਲ ਕਰ ਸਕਦੇ ਹੋ।
ਸਬਜ਼ੀਆਂ: ਸਰਦੀਆਂ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਤੁਸੀਂ ਆਪਣੀ ਖੁਰਾਕ 'ਚ ਹਰੀਆਂ ਸਬਜ਼ੀਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਸਬਜ਼ੀਆਂ 'ਚ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ, ਜਿਸ ਨਾਲ ਸਰਦੀਆਂ ਦੇ ਮੌਸਮ 'ਚ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਸਕੋਗੇ।
- Winter Fruits: ਸਰਦੀਆਂ 'ਚ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 4 ਫ਼ਲ
- Health Tips: ਮਾਈਗ੍ਰੇਨ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਸਰਦੀਆਂ ਦੇ ਮੌਸਮ 'ਚ ਹੋ ਸਕਦੀ ਜ਼ਿਆਦਾ ਪਰੇਸ਼ਾਨੀ, ਇਸ ਤਰ੍ਹਾਂ ਕਰੋ ਬਚਾਅ
- Health Tips: ਸਰਦੀ-ਜ਼ੁਕਾਮ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਤੋਂ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ ਚੀਜ਼ਾਂ
ਸੂਪ: ਸਰਦੀਆਂ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਤੁਸੀਂ ਆਪਣੀ ਖੁਰਾਕ 'ਚ ਸੂਪ ਨੂੰ ਵੀ ਸ਼ਾਮਲ ਕਰ ਸਕਦੇ ਹੋ। ਆਪਣੇ ਸਰੀਰ ਨੂੰ ਗਰਮ ਰੱਖਣ ਲਈ ਤੁਸੀਂ ਟਮਾਟਰ ਅਤੇ ਸਬਜ਼ੀਆਂ ਨਾਲ ਬਣੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਪ ਨੂੰ ਪੀ ਸਕਦੇ ਹੋ। ਇਸ ਸੂਪ 'ਚ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਜ਼ਰੂਰੀ ਹੁੰਦੇ ਹਨ।
ਖੱਟੇ ਫਲ: ਸੰਤਰੇ ਅਤੇ ਨਿੰਬੂ ਵਰਗੇ ਖੱਟੇ ਫ਼ਲਾਂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਖੱਟੇ ਫ਼ਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।